rakesh agrawal problems people: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪਬਲਿਕ ਡੀਲਿੰਗ ਘੱਟ ਕੀਤੀ ਹੈ, ਜਿਸ ਦੇ ਚੱਲਦਿਆਂ ਹੁਣ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਵੈੱਬਿਨਾਰ ਰਾਹੀਂ ਲੋਕਾਂ ਨਾਲ ਰੂਬਰੂ ਹੋਏ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ। ਦੱਸ ਦੇਈਏ ਕਿ ਇਹ ਅਜਿਹੀ ਪ੍ਰਣਾਲੀ ਹੈ ਕਿ ਜਿਸ ਦੀ ਅੱਜ ਤੱਕ ਕਿਸੇ ਵੀ ਅਧਿਕਾਰੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਇਸ ਢੰਗ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੀ ਸੁਣੀਆਂ ਹੋਣਗੀਆਂ। ਇਸ ਦੌਰਾਨ ਦਰਜਨ ਤੋਂ ਵੀ ਜਿਆਦਾ ਲੋਕ ਵੈੱਬਿਨਾਰ ਰਾਹੀਂ ਪੁਲਿਸ ਕਮਿਸ਼ਨਰ ਦੇ ਨਾਲ ਜੁੜੇ ਅਤੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੈੱਬਐਕਸ ਰਾਹੀਂ ਲੋਕਾਂ ਦੇ ਨਾਲ ਜੁੜੇ ਸੀ।
ਦੱਸਣਯੋਗ ਹੈ ਕਿ ਪਹਿਲਾਂ ਦਿਨ ਹੋਣ ਕਾਰਨ ਲੋਕ ਜੁੜੇ ਸੀ ਅਤੇ ਹੁਣ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾ ਸਕਦਾ ਹੈ। ਲੋਕਾਂ ਨੇ ਆਪਣੇ ਕੇਸ ਸਟੇਟਸ ਅਤੇ ਕੁਝ ਮਾਮਲਿਆਂ ‘ਚ ਕਾਰਵਾਈ ਨਾ ਹੋਣ ਦੇ ਮਾਮਲੇ ਪੁਲਿਸ ਕਮਿਸ਼ਨਰ ਦੇ ਸਾਹਮਣੇ ਰੱਖੇ ਹਨ। ਪੁਲਿਸ ਕਮਿਸ਼ਨਰ ਨੇ ਸਾਰਿਆਂ ਦਾ ਹਲ ਕਰਨ ਲਈ ਆਦੇਸ਼ ਦੇਣ ਦੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਲੁਧਿਆਣਾ ਪੁਲਿਸ ਦੀ ਵੈੱਬਸਾਈਟ ‘ਤੇ ਦਰਜ ਈਮੇਲ ਆਈਡੀ cp.ldh.police@punjab.gov.in ‘ਤੇ ਮੇਲ ਕਰਕੇ ਸ਼ਿਕਾਇਤਾਂ ਭੇਜ ਸਕਦੇ ਹਨ।
ਪੁਲਿਸ ਕਮਿਸ਼ਨਰ ਅਨੁਸਾਰ ਪੁਲਿਸ ਕਰਮਚਾਰੀ ਫ੍ਰੰਟ ਲਾਈਨ ‘ਚ ਰਹਿ ਕੇ ਕੋਰੋਨਾ ਨਾਲ ਜੰਗ ਲੜ ਰਹੇ ਹਨ। ਬਹੁਤ ਸਾਰੇ ਪੁਲਿਸ ਮੁਲਾਜ਼ਮ ਕੋਰੋਨਾ ਵਾਇਰਸ ਦੀ ਚਪੇਟ ‘ਚ ਵੀ ਆਏ ਸੀ। ਇਹ ਕਾਰਨ ਹੈ ਕੇ ਹੁਣ ਲੋਕ ਵੈਬਿਨਾਰ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਜੁੜ ਰਹੇ ਹਨ।