ransom dhaba owner gangster jagraon: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਸਫਲਤਾ ਹਾਸਿਲ ਕਰਦੇ ਅਜਿਹੇ ਸਖਸ਼ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗੈਂਗਸਟਰ ਬਣ ਕੇ ਢਾਂਬਾ ਮਾਲਕ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਮਾਮਲਾ ਲੁਧਿਆਣਾ ਜੀ.ਟੀ. ਰੋਡ ‘ਤੇ ਸਥਿਤ ਅਲੀਗੜ੍ਹ ਦੇ ਨੇੜੇ ਰਾਜਾ ਢਾਬਾ ਦਾ ਹੈ, ਜਿਸ ਦੇ ਮਾਲਕ ਪਰਮਿੰਦਰ ਸਿੰਘ ਉਰਫ ਰਾਜਾ ਪੁੱਤਰ ਜਸਵੰਤ ਸਿੰਘ ਨਿਵਾਸੀ ਸਿਟੀ ਇਨਕਲੇਵ ਜਗਰਾਓ ਨੂੰ ਫਿਰੌਤੀ ਲਈ ਗੈਂਗਸਟਰ ਨੇ ਧਮਕਾਇਆ ਸੀ ਫਿਲਹਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਪਰਮਿੰਦਰ ਸਿੰਘ ਨੂੰ ਰਾਤ ਦੇ ਸਮੇਂ ਮੋਬਾਇਲ ‘ਤੇ ਵਿਦੇਸ਼ ਦੇ ਨੰਬਰ ਰਾਹੀਂ ਵੱਟਸਐਪ ‘ਤੇ ਕਾਲ ਆਈ, ਜਿਸ ‘ਤੇ ਫੋਨ ਕਰਨ ਵਾਲੇ ਨੇ ਉਸ ਨੂੰ ਕਿਹਾ ਕਿ ਗੈਂਗਸਟਰ ਜੈਪਾਲ ਬੋਲ ਰਿਹਾ ਹਾਂ ਤੂੰ ਢਾਂਬੇ ‘ਤੇ ਕਾਫੀ ਪੈਸੇ ਕਮਾਉਣ ਲੱਗ ਪਿਆ ਹੈ, ਸਵੇਰੇ ਮੇਰਾ ਇਕ ਆਦਮੀ ਫਿਰੋਜਪੁਰ ਤੋਂ ਤੇਰੇ ਘਰ ਆ ਕੇ ਮਿਲੇਗਾ ਅਤੇ ਤੂੰ ਉਸ ਨੂੰ 25 ਲੱਖ ਰੁਪਏ ਦੇਣੇ, ਜੇ ਨਾ ਦਿੱਤੇ ਤਾਂ ਤੈਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਇਸ ਫੋਨ ਕਾਲ ਤੋਂ ਬਾਅਦ ਪਰਮਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸਦੀ ਜਾਂਚ ਚੱਲ ਰਹੀ ਸੀ। ਇਸ ਸਬੰਧ ‘ਚ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਪਰਮਿੰਦਰ ਸਿੰਘ ਆਪਣੇ ਘਰ ਤੋਂ ਢਾਂਬੇ ‘ਤੇ ਜਾ ਰਿਹਾ ਸੀ ਤਾਂ ਅਲੀਗੜ ਪੁਲ ਦੇ ਹੇਠਾ ਇਕ ਵਿਅਕਤੀ ਖੜ੍ਹਾ ਸੀ, ਜਿਸ ਨੇ ਉਸ ਨੂੰ ਰੋਕ ਕੇ ਕਿਹਾ ਕਿ ਤੈਨੂੰ ਕੁਝ ਦਿਨ ਪਹਿਲਾਂ ਪੈਸੇ ਦੇਣ ਤੋ ਜਾਨੋ ਮਾਰਨ ਦੀ ਧਮਕੀ ਦਿੱਤੀ। ਪਰਮਿੰਦਰ ਸਿੰਘ ਨੇ ਤਰੁੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਟ੍ਰੈਪ ਲਾ ਕੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਵਿਦੇਸ਼ ਦੇ ਨੰਬਰ ਤੋਂ ਰਾਜਾ ਢਾਬਾ ਦੇ ਮਾਲਕ ਪਰਮਿੰਦਰ ਸਿੰਘ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ, ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਦੀ ਪਛਾਣ ਹੋ ਗਈ ਤੇ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਹੁਣ ਪੁਲਿਸ ਅਗਲੇਰੀ ਕਾਰਵਾਈ ਕਰੇਗੀ।