rape victim Innocent spoke father: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਜਬਰ ਜ਼ਿਨਾਹ ਪੀੜਤ 8 ਸਾਲਾਂ ਲੜਕੀ ਨੂੰ ਸ਼ਨੀਵਾਰ ਰਾਤ ਨੂੰ ਹੋਸ਼ ਆਇਆ। ਦੂਜੇ ਪਾਸੇ ਹੈਵਾਨੀਅਤ ਭਰੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਨੂੰ ਐਤਵਾਰ ਅਦਾਲਤ ‘ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ। ਦਰਿੰਦਗੀ ਦੀ ਸ਼ਿਕਾਰ 8 ਸਾਲਾਂ ਲੜਕੀ ਦਾ ਪਿਤਾ ਉਸ ਸਮੇਂ ਦਰਦ ਨਾਲ ਕੁਰਲਾ ਉੱਠਿਆ ਜਦੋਂ ਉਸ ਨੇ ਆਪਣੀ ਪੀੜਤ ਧੀ ਦੀ ਹਾਲਤ ਦੇਖ ਕੇ ਸਹਾਰ ਨਾ ਸਕਿਆ। ਰੋਂਦੇ ਹੋਏ ਪਿਤਾ ਨੇ ਆਪਣਾ ਦਰਦ ਬਿਆਨ ਕਰਦੇ ਕਿਹਾ ਕਿ 18 ਸਾਲਾ ਪਹਿਲਾਂ ਗੋਂਡਾ ਤੋਂ ਲੁਧਿਆਣਾ ਆਇਆ ਸੀ ਇੱਥੇ ਹੀ 12 ਸਾਲ ਪਹਿਲਾਂ ਵਿਆਹ ਕਰਵਾਇਆ। ਪਰਿਵਾਰ ‘ਚ 3 ਧੀਆਂ ਤੇ ਇਕ ਡੇਢ ਸਾਲ ਦਾ ਪੁੱਤਰ ਹੈ। ਦੋਵੇਂ ਪਤੀ-ਪਤਨੀ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਸੀ ਪਰ ਧੀ ਨਾਲ ਵਾਪਰੇ ਇਸ ਕਾਂਡ ਕਾਰਨ ਹੁਣ ਪੰਜਾਬ ‘ਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ ਪਰ ਪਿੰਡ ‘ਚ ਘਰ ਨਾ ਹੋਣ ਕਾਰਨ ਇੱਥੇ ਰਹਿਣਾ ਮਜ਼ਬੂਰੀ ਹੈ।
ਪਰ ਹੁਣ ਇੱਥੇ ਵੀ ਧੀਆਂ ਅਤੇ ਪੁੱਤਰ ਨੂੰ ਇੱਕਲੇ ਛੱਡਣਾ ਮੁਸ਼ਕਿਲ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਬੱਚੀਆਂ ਦੇ ਰੋਣ ਦੀਆਂ ਆਵਾਜ਼ਾਂ ਸੌਣ ਨਹੀਂ ਦਿੰਦੀਆਂ। ਹੁਣ ਆਪਣੀ ਧੀਆਂ ਦੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਾ ਹੈ। ਅੰਦਰੋਂ ਇੰਨਾ ਟੁੱਟ ਚੁੱਕਿਆ ਹਾਂ ਬੱਸ ਹੁਣ ਹਸਪਤਾਲ ‘ਚ ਭਰਤੀ ਧੀ ਲਈ ਦੁਆ ਮੰਗ ਰਿਹਾ ਹਾਂ। ਪੀੜਤ ਧੀ ਦੇ ਪਿਤਾ ਨੇ ਦੱਸਿਆ ਕਿ ਵੱਡੀ ਬੇਟੀ ਨੇ ਪੜ੍ਹਾਈ ਛੱਡ ਦਿੱਤੀ ਸੀ ਪਰ ਪੀੜਤ ਧੀ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸੀ, ਉਸ ਨੂੰ ਪੜ੍ਹਨ ਦਾ ਕਾਫੀ ਸ਼ੌਕ ਸੀ। 5 ਅਕਤੂਬਰ ਨੂੰ ਐਡਮਿਸ਼ਨ ਕਰਵਾਉਣੀ ਸੀ। ਹੁਣ ਤਾਂ ਕਦੀ ਬੱਚੀ ਨੂੰ ਇਕੱਲਾ ਨਹੀਂ ਛੱਡ ਸਕਦਾ। ਦੂਜੇ ਪਾਸੇ ਪੀੜਤ ਪਿਤਾ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ।
6 ਦਿਨ ਪਹਿਲਾਂ ਹੀ ਕਿਰਾਏ ਦੇ ਮਕਾਨ ‘ਚ ਆਇਆ ਸੀ ਦਰਿੰਦਾ: ਦੋਸ਼ੀ ਦਰਿੰਦੇ ਨੇ 6 ਦਿਨ ਪਹਿਲਾਂ ਹੀ ਆਪਣੀ ਮਾਂ ਨਾਲ ਕਿਰਾਏ ਦੇ ਮਕਾਨ ‘ਚ ਆਇਆ ਸੀ। ਉਹ ਵਿਆਹਿਆ ਹੋਇਆ ਸੀ ਤੇ 3 ਬੱਚਿਆਂ ਦਾ ਪਿਓ ਹੈ। ਮਾਂ-ਪੁੱਤ ਨੂੰ ਦੇਖ ਕੇ ਗੁਆਂਢ ਦੇ ਲੋਕ ਮਾਸੂਮ ਸਮਝ ਰਹੇ ਸੀ, ਜਿਸ ਦਾ ਫਾਇਦਾ ਚੁੱਕ ਦਰਿੰਦੇ ਨੇ ਹੈਵਾਨੀਅਤ ਭਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ।