reality sonu sood support families : ਲਾਕਡਾਊਨ ‘ਚ ਲੋਕਾਂ ਦਾ ਮਸੀਹਾ ਕਹਾਉਣ ਵਾਲੇ ਸੋਨੂੰ ਸੂਦ ਨੇ ਕੋਵਿਡ-19 ਦੌਰਾਨ ਕਈ ਬੇਸਹਾਰਾ ਲੋਕਾਂ ਨੂੰ ਸਹਾਰਾ ਦਿੱਤਾ ਹੈ।ਸੋਨੂੰ ਅਤੇ ਉਨ੍ਹਾਂ ਦੇ ਦੋਸਤ ਕਰਨ ਗਿਲਹੋਤਰਾ ਦੀ ਦੋਸਤੀ ਦੀ ਅੱਜ ਲੋਕ ਉਦਾਹਰਣ ਦੇ ਰਹੇ ਹਨ।ਉਹ ਲਾਕਡਾਊਨ ਦੌਰਾਨ ਲੋਕਾਂ ਲਈ ਇੱਕ ਮਸੀਹਾ ਬਣ ਕੇ ਆਏ।
ਪੰਜਾਬ ਦੇ ਇਹ ਦੋ ਸ਼ੇਰ ਦਿਲ ਦੋਸਤ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਦੀ, ਭਾਵੇਂ ਦੋਵਾਂ ਦੇ ਆਪਣੇ ਵੱਖ ਵੱਖ ਫੀਲਡ ਹਨ।ਇੱਕ ਕਾਰੋਬਾਰੀ ਅਤੇ ਦੂਜਾ ਫਿਲਮੀ ਜਗਤ ਦਾ ਮਸ਼ਹੂਰ ਅਦਾਕਾਰ ਪਰ ਉਨ੍ਹਾਂ ਦੇ ਦਿਲਾਂ ‘ਚ ਇਨਸਾਨੀਅਤ ਪ੍ਰਤੀ ਇੱਕ ਜਨੂੰਨ ਹੈ।ਇਸੇ ਕਾਰਨ ਦੋਵਾਂ ਨੇ ਮਿਲ ਕੇ ਦੁਨੀਆਂ ‘ਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣੇ ਹੋਏ ਹਨ।ਦੱਸਣਯੋਗ ਹੈ ਕਿ ਤਾਲਾਬੰਦੀ ਦੌਰਾਨ ਬੇਸਹਾਰਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣਾ, ਗਰੀਬਾਂ ਨੂੰ ਕੱਪੜੇ, ਰਾਸ਼ਨ ਦੇਣਾ ਉਹ ਲੋਕਾਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ।ਕਰਨ ਅਤੇ ਸੋਨੂੰ ਸੂਦ ਵਲੋਂ ਤਰਨਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਣ ਵਾਲੀਆਂ ਮੌਤਾਂ ‘ਚ ਕਈ ਔਰਤਾਂ ਵਿਧਵਾ ਅਤੇ ਕਈ ਬੱਚੇ ਅਨਾਥ ਹੋ ਗਏ। ਇਸ ਨੂੰ ਮੱਦੇਨਜ਼ਰ ਰੱਖਦਿਆਂ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਵਲੋਂ ਅਨਾਥ ਹੋਏ ਬੱਚਿਆਂ ਕਰਨਬੀਰ 13, ਗੁਰਪ੍ਰੀਤ 11, ਅਰਸ਼ਪ੍ਰੀਤ 9 ਅਤੇ ਸੰਦੀਪ ਦੇ ਰਹਿਣ, ਖਾਣ-ਪੀਣ ਅਤੇ ਪੜ੍ਹਾਈ ਦਾ ਪੂਰਾ ਪੁਖਤਾ ਪ੍ਰਬੰਧ ਅਬੋਹਰ ਸਥਿਤ ਆਸ਼ਰਮ ‘ਚ ਕੀਤਾ ਗਿਆ ਹੈ।ਇਨ੍ਹਾਂ ਦੋਵਾਂ ਦੋਸਤਾਂ ਦੇ ਇਸ ਵੱਡੇ ਹੰਬਲੇ ਕਾਰਨ ਇਨ੍ਹਾਂ 4 ਅਨਾਥ ਬੱਚਿਆਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ।