relative patient hospital beat: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ ਪੀਰਖਾਨਾ ਰੋਡ ਸਥਿਤ ਜਵੰਦਾ ਹਸਪਤਾਲ ‘ਚ ਉਸ ਸਮੇਂ ਕਾਫੀ ਹਫੜਾ-ਦਫੜੀ ਮੱਚ ਗਈ, ਜਦੋਂ ਇੱਥੇ ਡਾਕਟਰ ਅਤੇ ਨਰਸਾਂ ਨਾਲ ਇਲਾਜ ਅਧੀਨ ਇਕ ਮਰੀਜ਼ ਦੇ ਰਿਸ਼ਤੇਦਾਰਾਂ ਨੇ ਕਾਫੀ ਲੜਾਈ ਕੀਤੀ। ਇਸ ਦੌਰਾਨ ਮਰੀਜ਼ ਦੇ ਰਿਸ਼ਤੇਦਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਇਕ ਕਰਮਚਾਰੀ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤੇ ਅਤੇ ਕਈ ਹੋਰ ਡਾਕਟਰ-ਨਰਸਾਂ ਜ਼ਖਮੀ ਹੋ ਗਏ।
ਡਾਕਟਰ ਮੇਜਰ ਸਿੰਘ ਜਵੰਦਾ ਨੇ ਦੱਸਿਆ ਕਿ ਉਨ੍ਹਾਂ ਹਸਪਤਾਲ ‘ਚ ਬੀਤੇ ਦਿਨ ਭਾਵ ਐਤਵਾਰ ਨੂੰ ਇਕ ਮਰੀਜ਼ ਆਇਆ, ਜਿਸ ਦੇ ਹੱਥ ‘ਤੇ ਜ਼ਖਮ ਸੀ। ਮਰੀਜ਼ ਨੇ ਦੱਸਿਆ ਕਿ ਮੇਰਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਹੈ। ਮੌਕੇ ‘ਤੇ ਮੌਜੂਦ ਹਸਪਤਾਲ ‘ਚ ਡਾਕਟਰਾਂ ਨੇ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਕਿ ਮਾਮਲਾ ਲੜਾਈ ਝਗੜੇ ਦਾ ਹੈ, ਇਸ ਲਈ ਉਹ ਸਿਵਲ ਹਸਪਤਾਲ ਜਾਵੇ। ਡਾਕਟਰ ਜਵੰਦਾ ਮੁਤਾਬਕ ਮਰੀਜ਼ ਦੇ ਨਾਲ ਆਏ 4-5 ਲੋਕਾਂ ਨੇ ਇਸ ‘ਤੇ ਗਾਲੀ ਗਲੋਚ ਅਤੇ ਹਸਪਤਾਲ ‘ਚ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਡਾਕਟਰ, 2 ਨਰਸਾਂ ਅਤੇ ਇਕ ਕਰਮਚਾਰੀ ਨਾਲ ਕੁੱਟਮਾਰ ਕਰ ਕੇ ਫਰਾਰ ਹੋ ਗਏ। ਕੁੱਟਮਾਰ ਕਰਨ ਵਾਲੇ ਸੀ.ਸੀ.ਟੀ.ਵੀ ‘ਚ ਕੈਦ ਹੋ ਗਏ। ਦੂਜੇ ਪਾਸੇ ਆਈ.ਐੱਮ.ਏ ਵੱਲੋਂ ਮਾਮਲੇ ਸਬੰਧੀ ਰਾਤ 10 ਵਜੇ ਹੜਤਾਲ ਕਰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।