retired scientist cpcb fortis hospital: ਲੁਧਿਆਣਾ (ਤਰਸੇਮ ਭਾਰਦਵਾਜ)- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਟਾਇਰਡ ਸਾਇੰਟਿਸਟ ਡਾ. ਜੇਕੇ ਮੋਇਤਰਾ ਫੋਰਟਿਸ ਹਸਪਤਾਲ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬਾਇਓ ਮੈਡੀਕਲ ਵੈਸਟ ਨੂੰ ਲੈ ਕੇ ਯੂਨਾਈਟਿਡ ਨੇਸ਼ਨ ਇੰਡਸਟ੍ਰੀਅਲ ਡਿਵੈਲਪਮੈਂਟ ਆਰਗਨਾਈਜੇਸ਼ਨ (ਯੂਨੀਡੋ) ਦੇ ਸਟੇਟ ਟੈਕਨੀਕਲ ਐਡਵਾਈਜ਼ਰ ਡਾ.ਰਾਜੂ ਸਿੰਘ ਛੀਨਾ ਦੇ ਨਾਲ ਮੀਟਿੰਗ ਕੀਤੀ। ਡਾ.ਮੋਇਤਰਾ ਸੀ.ਪੀ.ਸੀ.ਬੀ ਤੋਂ ਰਿਟਾਇਰ ਹੋਣ ਤੋਂ ਬਾਅਦ ਹਵਾ ਪ੍ਰਦੂਸ਼ਣ ਕੰਟਰੋਲ ਦੀ ਰਣਨੀਤੀ ‘ਤੇ ਕੰਮ ਕਰ ਰਹੇ ਹਨ। ਯੂਨੀਡੋ ਨੇ ਇਸ ਮਾਮਲੇ ‘ਚ ਰਣਨੀਤੀ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸਦੇ ਲਈ ਮਾਡਲ ਸਿਟੀ ਦੇ ਤੌਰ ‘ਤੇ ਲੁਧਿਆਣਾ ਨੂੰ ਚੁਣਿਆ ਗਿਆ ਹੈ। ਡਾ. ਮੋਇਤਰਾ ਨੇ ਯੂਨੀਡੋ ਵੱਲੋਂ ਕਾਮਨ ਬਾਇਓ ਮੈਡੀਕਲ ਵੈਸਟ ਟਰੀਟਮੈਂਟ ਐਂਡ ਡਿਸਪੋਜ਼ਲ ਫੈਸੀਲਿਟੀ (ਸੀ.ਬੀ.ਡਬਲਿਊ.ਟੀ.ਐੱਫ) ਤਹਿਤ ਪ੍ਰਮੁੱਖ ਸ਼੍ਰੇਣੀ ‘ਚ ਚੁਣੇ ਗਏ ਫੋਰਟਿਸ ਹਸਪਤਾਲ ਲੁਧਿਆਣਾ ਦੇ ਨਾਲ-ਨਾਲ ਐੱਮ.ਐੱਸ ਮੈਡੀਕੇਅਰ ਦਾ ਵੀ ਦੌਰਾ ਕੀਤਾ।
ਮੀਟਿੰਗ ਤੋਂ ਬਾਅਦ ਡਾ.ਛੀਨਾ ਨੇ ਦੱਸਿਆ ਹੈ ਕਿ ਯੂਨੀਡੋ ਪੰਜਾਬ, ਕਰਨਾਟਕ, ਓਡੀਸ਼ਾ, ਮਹਾਰਾਸ਼ਟਰ ਅਤੇ ਗੁਜਰਾਤ ਦੇ 160 ਤੋਂ ਜਿਆਦਾ ਹਸਪਤਾਲਾਂ ਬਾਇਓ ਮੈਡੀਕਲ ਵੈਸਟ ਦੇ ਨਿਯਮਾਂ ਨੂੰ ਲੈ ਕੇ ਇਕ ਪ੍ਰੋਜੈਕਟ ‘ਤੇ ਕੰਮ ਕਰ ਰਿਹਾ ਹੈ। ਕੋਵਿਡ-19 ਦੀ ਸ਼ੁਰੂਆਤ ਤੋਂ ਚੱਲ ਰਹੇ ਇਸ ਪ੍ਰੋਜੈਕਟ ਦਾ ਹੀ ਨਤੀਜਾ ਹੈ ਕਿ ਜਿਆਦਾਤਰ ਹਸਪਤਾਲਾਂ ‘ਚ ਬਾਇਓਮੈਡੀਕਲ ਵੈਸਟ ਨਾਲ ਕੋਰੋਨਾ ਇਨਫੈਕਸ਼ਨ ਦਾ ਫੀਸਦੀ ਜ਼ੀਰੋ ਰਹੀ ਹੈ। ਇਸ ਪ੍ਰੋਜੈਕਟ ਦੇ ਤਹਿਤ ਇਨ੍ਹਾਂ ਸੰਸਥਾਵਾਂ ਨੂੰ ਵੀਡੀਓ ਦੇ ਰਾਹੀਂ ਟ੍ਰੇਨਿੰਗ ਪ੍ਰੋਗਰਾਮਾਂ ਨਾਲ ਜੋੜ ਕੇ ਸਿਖਲਾਈ ਦਿੱਤੀ ਗਈ।
ਇਹ ਵੀ ਪੜ੍ਹੋ–