robber cash businessman sharp weapons: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਇੱਥੇ ਘੰਟਾਘਰ ਸਥਿਤ ਕਪੂਰ ਹਸਪਤਾਲ ਦੇ ਕੋਲੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਮਾਨ ਖਰੀਦਣ ਆਏ ਵਪਾਰੀ ਨੂੰ ਲੁਟੇਰਿਆਂ ਨੇ ਗੰਭੀਰ ਰੂਪ ‘ਚ ਜ਼ਖਮੀ ਕਰਕੇ ਨਗਦੀ ਲੁੱਟ ਫਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਇਹ ਘਟਨਾ ਬੀਤੇ ਦਿਨ ਭਾਵ ਸ਼ੁੱਕਰਵਾਰ ਸਵੇਰਸਾਰ ਸਾਢੇ ਪੰਜ ਵਜੇ ਵਾਪਰੀ, ਜਦੋਂ ਉੱਤਰ ਪ੍ਰਦੇਸ਼ ਤੋਂ ਸਾਮਾਨ ਲੈਣ ਆਏ ਇਕ ਸ਼ਾਲ ਵਪਾਰੀ ਲੁਧਿਆਣਾ ਪਹੁੰਚਿਆਂ। ਇੱਥੋ ਵਪਾਰੀ ਨੇ ਬੱਸ ਸਟੈਂਡ ਤੋਂ ਆਟੋ ਲੈ ਕੇ ਕਪੂਰ ਹਸਪਤਾਲ ਦੇ ਕੋਲ ਪਹੁੰਚ ਗਿਆ, ਤਾਂ ਜਦੋਂ ਉਹ ਬਾਜ਼ਾਰ ਵਾਲੇ ਪਾਸੇ ਜਾ ਰਿਹਾ ਸੀ ਤਾਂ ਪਿੱਛੋ ਮੋਟਰਸਾਈਕਲ ਸਵਾਰ 2 ਬਦਮਾਸ਼ ਆਏ, ਜਿਨ੍ਹਾਂ ਨੇ ਵਪਾਰੀ ‘ਤੇ ਦਾਤਰ ਨਾਲ ਹਮਲਾ ਕੀਤਾ ਅਤੇ ਨਗਦੀ ਲੁੱਟ ਫਰਾਰ ਹੋ ਗਏ। ਪੀੜਤ ਦੀ ਪਛਾਣ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਦਾ ਰਹਿਣ ਵਾਲਾ ਨਵੀਨ ਤਿਆਗੀ ਦੇ ਨਾਂ ਨਾਲ ਹੋਈ ਹੈ।
ਪੀੜਤ ਨੇ ਦੱਸਿਆ ਹੈ ਕਿ ਬਦਮਾਸ਼ਾਂ ਨੇ ਉਸ ਕੋਲੋਂ ਡੇਢ ਲੱਖ ਰੁਪਏ ਦੀ ਨਗਦੀ ਲੁੱਟੀ ਹੈ ਪਰ ਪੁਲਿਸ ਵੱਲੋਂ ਐੱਫ.ਆਈ.ਆਰ ‘ਚ ਸਿਰਫ 70 ਹਜ਼ਾਰ ਰੁਪਏ ਦਾ ਹੀ ਜ਼ਿਕਰ ਕੀਤਾ ਹੈ। ਦਾਤਰ ਨਾਲ ਵਾਰ ਕਰਨ ਦੇ ਕਾਰਨ ਉਸ ਦੇ ਹੱਥਾਂ ਅਤੇ ਲੱਤਾਂ ‘ਤੇ ਕਾਫੀ ਕੱਟ ਲੱਗ ਗਏ ਹਨ। ਪੀੜਤ ਨੂੰ ਜ਼ਖਮੀ ਹਾਲਾਤ ‘ਚ ਪ੍ਰਾਈਵੇਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਡੀਵੀਜ਼ਨ ਨੰਬਰ 4 ਦੀ ਪੁਲਿਸ ਪਹੁੰਚੀ ਅਤੇ ਪੀੜਤ ਨਵੀਨ ਤਿਆਗੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਲਿਆ ਹੈ ਅਤੇ ਜਾਂਚ ਜਾਰੀ ਹੈ।