ਲੁਧਿਆਣਾ ਦੇ ਸੁੰਦਰ ਨਗਰ ਸਥਿਤ ਮੁਥੂਟ ਗੋਲਡ ਲੋਨ ਦੇ ਦਫਤਰ ‘ਚ ਅੱਜ ਯਾਨੀ ਸ਼ਨੀਵਾਰ ਨੂੰ ਤਿੰਨ ਲੁਟੇਰੇ ਦਾਖਲ ਹੋਏ। ਮੁਲਜ਼ਮ ਨੇ ਮੈਨੇਜਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲੋਕਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਇਕ ਲੁਟੇਰੇ ਦੀ ਵੀ ਮੌਤ ਹੋ ਗਈ।
ਸੁੰਦਰ ਨਗਰ ਸਥਿਤ ਗੋਲਡ ਲੋਨ ਕੰਪਨੀ ਮੁਥੂਟ ਫਿਨਕਾਰਪ ‘ਚ ਸਵੇਰੇ ਕਰੀਬ 10 ਵਜੇ ਤਿੰਨ ਲੁਟੇਰੇ ਦਾਖਲ ਹੋਏ। ਉਹ ਅੰਦਰ ਆਏ ਅਤੇ ਉਹ ਪਹਿਲਾਂ ਮੈਨੇਜਰ ਦੇ ਦਫ਼ਤਰ ਗਏ। ਇਸ ਤੋਂ ਬਾਅਦ ਜਦੋਂ ਉਹ ਕੈਸ਼ ਵਾਲੇ ਕੈਬਿਨ ਵਿਚ ਜਾਣ ਲੱਗਾ ਤਾਂ ਮੈਨੇਜਰ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਇੱਕ ਲੁਟੇਰੇ ਨੇ ਮੈਨੇਜਰ ‘ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਬਾਂਹ ‘ਤੇ ਵੱਜੀ।
ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਗਾਰਡ ਨੇ ਸ਼ਟਰ ਬੰਦ ਕਰ ਦਿੱਤਾ। ਉਸ ਨੇ ਤੁਰੰਤ ਲੁਟੇਰਿਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਇੱਕ ਲੁਟੇਰੇ ਦੀ ਮੌਤ ਹੋ ਗਈ ਜਦਕਿ 2 ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਇੱਕ ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ।
ਤਿੰਨੇ ਲੁਟੇਰੇ ਗਾਹਕ ਬਣ ਕੇ ਦੇ ਅੰਦਰ ਆਏ ਸਨ। ਅੰਦਰ ਜਾ ਕੇ ਉਨ੍ਹਾਂ ਨੇ ਸੋਨੇ ਦੀ ਚੇਨ ਦਿੱਤੀ ਅਤੇ ਉਸ ‘ਤੇ ਕਰਜ਼ਾ ਲੈਣ ਦੀ ਗੱਲ ਕੀਤੀ। ਇਸ ਕਾਰਨ ਪਹਿਲਾਂ ਕਿਸੇ ਨੂੰ ਉਨ੍ਹਾਂ ਦੀ ਨੀਅਤ ‘ਤੇ ਸ਼ੱਕ ਨਹੀਂ ਹੋਇਆ। ਹਾਲਾਂਕਿ ਬਾਅਦ ‘ਚ ਫਾਇਰਿੰਗ ਕਰਦੇ ਹੋਏ ਗਾਰਡ ਨੇ ਇਕ ਲੁਟੇਰੇ ਨੂੰ ਢੇਰ ਕਰ ਦਿੱਤਾ। ਜਦੋਂ ਘਟਨਾ ਵਾਪਰੀ ਤਾਂ ਅੰਦਰ 3 ਮਹਿਲਾ ਕਰਮਚਾਰੀ ਅਤੇ ਮੈਨੇਜਰ ਮੌਜੂਦ ਸਨ।
ਮੌਕੇ ‘ਤੇ ਪਹੁੰਚੇ ਏਸੀਪੀ ਧਰਮਪਾਲ ਨੇ ਦੱਸਿਆ ਕਿ ਮੈਨੇਜਰ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸ ਦੀ ਬਾਂਹ ਵਿੱਚ ਗੋਲੀ ਲੱਗੀ ਹੈ। ਇਸੇ ਦੌਰਾਨ ਗਾਰਡ ਦੀ ਗੋਲੀ ਲੁਟੇਰੇ ਦੀ ਗਰਦਨ ‘ਤੇ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੁਟੇਰੇ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੰਦਰ ਸੀਸੀਟੀਵੀ ਫੁਟੇਜ ਲਈ ਕੰਪਨੀ ਦੇ ਮੁੱਖ ਦਫਤਰ ਨਾਲ ਸੰਪਰਕ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੰਦਰ ਸਟਾਫ਼ ਦੀ ਸੁਰੱਖਿਆ ਕਾਰਨ ਬਾਕੀ ਦੋ ਮੁਲਜ਼ਮ ਸ਼ਟਰ ਖੋਲ੍ਹ ਕੇ ਫਰਾਰ ਹੋ ਗਏ | ਹਾਲਾਂਕਿ ਉਸ ਸਮੇਂ ਦੀ ਸਥਿਤੀ ਨੂੰ ਲੈ ਕੇ ਗਾਰਡ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: