robbers wine shop sharp weapons: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਸਿੱਧਵਾਬੇਟ ਰੋਡ ਤੇ ਸਥਿਤ ਰਾਮਗੜ੍ਹ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਅੱਜ ਸਵੇਰਸਾਰ ਸ਼ਰਾਬ ਦੇ ਠੇਕੇ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾ ਵਾਰਦਾਤ ਨੂੰ ਅੰਜ਼ਾਮ ਦਿੱਤਾ, ਜਿੱਥੋਂ ਹਥਿਆਰਾਂ ਦੇ ਬਲ ਤੇ ਲੁਟੇਰਿਆਂ ਨੇ 31 ਪੇਟੀਆਂ ਸ਼ਰਾਬ ਅਤੇ ਨਗਦੀ ਲੈ ਕੇ ਫਰਾਰ ਹੋ ਗਏ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਪਰਮਜੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਿੱਧਵਾਬੇਟ ਰੋਡ ‘ਤੇ ਪਿੰਡ ਰਾਮਗੜ੍ਹ ਦੇ ਨੇੜੇ ਸ਼ਰਾਬ ਦੇ ਠੇਕੇ ‘ਤੇ ਕਰਮਚਾਰੀ ਪਾਈਲੈਸ ਮੌਜੂਦ ਸੀ, ਜਿਸ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਕਰਮਚਾਰੀ ਪਾਇਲੈਂਸ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਸਵੇਰੇ ਸਾਢੇ 4 ਵਜੇ 3 ਅਣਪਛਾਤੇ ਲੋਕ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸੀ, ਉਹ ਠੇਕੇ ‘ਤੇ ਆਏ। ਉਨ੍ਹਾਂ ਨੇ ਰਾਡ ਨਾਲ ਠੇਕੇ ਦਾ ਸ਼ਟਰ ਚੁੱਕਿਆ ਅਤੇ ਅੰਦਰ ਦਾਖਲ ਹੋ ਗਏ, ਜਿੱਥੋ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀਆਂ 31 ਪੇਟੀਆਂ ਸ਼ਰਾਬ ਅੰਗਰੇਜੀ ਅਤੇ 1 ਦੇਸੀ ਦੀਆਂ ਚੁੱਕ ਲਈਆਂ। ਇਸ ਤੋਂ ਇਲਾਵਾ ਗੱਲੇ ‘ਚ ਪਈ 2450 ਰੁਪਏ ਦੀ ਨਗਦੀ ਵੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਠੇਕੇ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਫਿਲਹਾਲ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।