room roof collapsed rain: ਲੁਧਿਆਣਾ (ਤਰਸੇਮ ਭਾਰਦਵਾਜ)- ਬੀਤੇ ਕੱਲ ਪਏ ਬਰਸਾਤ ਕਾਰਨ ਰਾਏਕੋਟ ਸ਼ਹਿਰ ‘ਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਥੇ ਮਕਾਨ ਦੀ ਛੱਤ ਡਿੱਗ ਗਈ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੱਸ ਦੇਈਏ ਕਿ ਇਹ ਮਕਾਨ ਇਕ ਗਰੀਬ ਦਿਹਾੜੀਦਾਰ ਵਿਅਕਤੀ ਦਾ ਸੀ, ਜੋ ਆਰਥਿਕ ਹਾਲਤ ਕਾਫੀ ਖਰਾਬ ਦੱਸੀ ਜਾ ਰਹੀ ਹੈ। ਇਸ ਮੌਕੇ ਆਲੇ-ਦੁਆਲੇ ਦੇ ਲੋਕਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਪੀੜਤ ਨੂੰ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਇਸ ਘਟਨਾ ਸਬੰਧੀ ਤਹਿਸੀਲ ਰੋਡ ‘ਤੇ ਰਹਿੰਦੇ ਪੀੜਤ ਗਰੀਬ ਵਿਅਕਤੀ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੀ ਕੱਲ 10 ਕੁ ਮਿੰਟ ਹੀ ਪਏ ਮੀਂਹ ਕਾਰਨ ਉਸ ਦੇ ਸਮਾਨ ਵਾਲੇ ਕਮਰੇ ਦੀ ਛੱਤ ਡਿੱਗ ਗਈ ਸੀ। ਇਹ ਛੱਤ ਉਸ ਨੇ ਆਰਥਿਕ ਤੰਗੀ ਦੇ ਚਲਦੇ ਸਲਵਾੜ, ਪਰਾਲੀ ਅਤੇ ਕਾਨਿਆਂ ਨਾਲ ਬਣਾਈ ਸੀ, ਜੋ ਮੀਂਹ ਕਾਰਨ ਡਿੱਗ ਗਈ। ਇਸ ਕਮਰੇ ‘ਚ ਘਰੇਲੂ ਸਮਾਨ ਰੱਖਿਆ ਹੋਇਆ ਸੀ। ਇਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਮੌਕੇ ਪੀੜਤ ਨੇ ਪੰਜਾਬ ਸਰਕਾਰ ਤੋਂ ਸਹਾਇਤਾ ਦੀ ਮੰਗ ਕਰਦਿਆ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਟੱਬਰ ਦਾ ਪਾਲਣ-ਪੋਸਣ ਕਰਦਾ ਹੈ। ਇਸ ਲਈ ਉਸ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਜਾਂ ਉਸ ਦੇ ਕਮਰੇ ਦੀ ਡਿੱਗੀ ਛੱਤ ਬਣਾਈ ਜਾਵੇ।ਇਸ ਮੌਕੇ ਆਲੇ-ਦੁਆਲੇ ਦੇ ਲੋਕਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਪੀੜਤ ਨੂੰ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ।