sadhus beaten captives health worker ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਦੇ ਪਿੰਡ ਖਾਨਪੁਰ ਦੇ ਡੇਰੇ ‘ਚ ਰਹਿ ਰਹੇ ਸ਼ੱਕੀ ਮਰੀਜ਼ਾਂ ਨੂੰ ਕੋਰੋਨਾ ਟੈਸਟ ਸਬੰਧੀ ਜਾਣਕਾਰੀ ਦੇ ਰਹੇ ਹੈਲਥ ਵਰਕਰ ਨੂੰ ਸਾਧੂਆਂ ਅਤੇ ਹੋਰਾਂ ਲੋਕਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਣਯੋਗ ਹੈ ਕਿ ਕਰਮਚਾਰੀ ਦੀ ਕੁੱਟਮਾਰ ਕਰਨ ਤੋਂ ਬਾਅਦ 3-4 ਘੰਟਿਆਂ ਤਕ ਬੰਦੀ ਬਣਾ ਕੇ ਉਸਦੀ ਕੁੱਟਮਾਰ ਕਰਦੇ ਰਹੇ ਅਤੇ ਵੀਡੀਓ ਬਣਾਈ।ਬੁਰੀ ਤਰ੍ਹਾਂ ਜਖਮੀ ਕਰਨ ਦੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ।ਪੀੜਤ ਵਰਕਰ ਨੇ ਉਕਤ ਘਟਨਾ ਦੀ ਸੂਚਨਾ ਹੈਲਥ ਵਿਭਾਗ ਦੇ ਵਰਕਰਾਂ ਨੂੰ ਦਿੱਤੀ।ਥਾਣਾ ਡੇਹਲੋਂ ਪੁਲਸ ਨੇ ਪੀੜਤ ਮਸਤਾਨ ਸਿੰਘ ਦੀ ਸ਼ਿਕਾਇਤ ‘ਤੇ ਖਾਨਪੁਰ ਦੇ ਪ੍ਰਭਜੋਤ ਸਿੰਘ ਪ੍ਰਭੂ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ ਬਿੰਦਰੀ, ਚੱਕ ਸਰਾਏ ਦੇ ਬਦਨਾਸ, ਗੋਪੀ ਅਤੇ ਸੁਭਾਸ਼ ਨਗਰ ਦੇ ਮੱਗਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਦੱਸਣਯੋਗ ਹੈ ਕਿ ਪੁਲਸ ਨੇ ਛਾਣਬੀਣ ਦੌਰਾਨ ਦੋਸ਼ੀ ਪ੍ਰਭਜੋਤ, ਗੁਰਬਖਸ਼ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਜੁਆਇੰਟ ਕਮਿਸ਼ਨਰ ਕਨਵਰਦੀਪ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ ਖਾਨਪੁਰ ਵਿਖੇ ਡੇਰਾ ਚਲਾਉਂਦੇ ਹਨ।ਪ੍ਰਭਜੋਤ ਸਿੰਘ ਡੇਰਾ ਮੁਖੀ ਅਤੇ ਗੁਰਬਖਸ਼ ਸਿੰਘ ਸਾਬਕਾ ਹੈਲਥ ਵਰਕਰ ਹੈ।ਬਾਕੀ ਦੇ ਦੋਸ਼ੀ ਡੇਰੇ ‘ਚ ਰਹਿੰਦੇ ਹਨ। ਉੱਥੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮਾਮਲੇ ‘ਚ ਸੀ.ਪੀ. ਅਤੇ ਡੀ.ਸੀ. ਨੂੰ ਸਖਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ।