second city bus starts today: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਸਿਟੀ ਬੱਸ ਸਰਵਿਸ ਕੰਪਨੀ ਨੇ ਹੁਣ ਦੂਜਾ ਰੂਟ ਵੀ ਸ਼ੁਰੂ ਕਰ ਦਿੱਤਾ ਹੈ, ਜੋ ਕਿ ਮੈਟਰੋ ਰੋਡ ਜੀ.ਟੀ. ਰੋਡ ਤੋਂ ਬੱਸ ਸਟੈਂਡ ਵਾਇਆ ਘੰਟਾਘਰ ਤੱਕ ਚੱਲੇਗੀ। ਇਹ ਸਰਵਿਸ ਅੱਜ ਭਾਵ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਦੀ ਪੁਸ਼ਟੀ ਕੰਪਨੀ ਦੇ ਜਨਰਲ ਮੈਨੇਜਰ ਜੱਸੀ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਿਟੀ ਬੱਸ ਦਾ ਕਿਰਾਇਆ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। ਇਸ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਦੋਵਾਂ ਰੂਟਾਂ ‘ਤੇ ਬੱਸ ਸਰਵਿਸ ਹਰ 15-15 ਮਿੰਟ ‘ਚ ਮਿਲੇਗੀ। ਇਸ ਤੋਂ ਬਾਅਦ ਬਾਕੀ ਰੂਟਾਂ ਦੇ ਲਈ ਵੀ ਪਲਾਨ ਤਿਆਰ ਕਰਦੇ ਹੋਏ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦੇ ਚੱਲਦਿਆਂ ਸਿਟੀ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ ਪਰ ਪਿਛਲੇ ਮਹੀਨੇ ਦੌਰਾਨ ਇਕ ਰੂਟ ਦੀ ਇਹ ਸਰਵਿਸ ਬਹਾਲ ਕੀਤੀ ਗਈ ਸੀ, ਜੋ ਕਿ ਸਾਹਨੇਵਾਲ ਤੋਂ ਘੰਟਾਘਰ ਤੱਕ ਲਈ ਸ਼ੁਰੂ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਮਹਾਨਗਰ ‘ਚ ਹੁਣ ਤੱਕ 10,436 ਪੀੜਤਾਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 426 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1746 ਸਰਗਰਮ ਮਾਮਲੇ ਹਨ।ਇਸ ਤੋਂ ਇਲਾਵਾ ਜ਼ਿਲ੍ਹੇ ਭਰ ‘ਚੋਂ 8261 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਹੁਣ ਤੱਕ 1,24,140 ਸੈਂਪਲ ਲਏ ਜਾ ਚੁੱਕੇ ਹਨ। ਹੁਣ ਤੱਕ 79.15 ਫੀਸਦੀ ਲੋਕ ਠੀਕ ਵੀ ਹੋ ਚੁੱਕੇ ਹਨ।