security personnel deployed pakkhowal canal: ਲੁਧਿਆਣਾ (ਤਰਸੇਮ ਭਾਰਦਵਾਜ)-ਦੀਵਾਲੀ ਤੋਂ ਬਾਅਦ ਛਠ ਦਾ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਹੈ ਪਰ ਇਸ ਵਾਰ ਛਠ ਦਾ ਤਿਉਹਾਰ ਕੋਰੋਨਾ ਮਹਾਮਾਰੀ ਦੇ ਚੱਲਦੇ ਪਿਛਲੇ ਸਾਲ ਦੀ ਤਰ੍ਹਾਂ ਨਹੀਂ ਰਹੇਗਾ। ਦੱਸ ਦੇਈਏ ਕਿ ਛਠ ਪੂਜਾ ਸ਼ੁੱਕਰਵਾਰ ਨੂੰ ਮਨਾਈ ਜਾਵੇਗੀ। ਇਸ ਦੇ ਮੱਦੇਨਜ਼ਰ ਲੁਧਿਆਣਾ ਸ਼ਹਿਰ ਦੇ ‘ਨਵਯੁਵਕ ਸੇਵਾ ਸੁਸਾਇਟੀ’ ਨੇ ਮੀਟਿੰਗ ਕਰ ਸਰਕਾਰ ਦੀਆਂ ਗਾਈਡਲਾਈਨ ਦੀ ਚਰਚਾ ਕੀਤੀ। ਪ੍ਰਧਾਨ ਦੀਪਕ ਕਨੌਜੀਆ ਨੇ ਦੱਸਿਆ ਕਿ ਛੱਠ ਪੂਜਾ ‘ਚ ਵੱਖ-ਵੱਖ ਗਰੁੱਪਾਂ ‘ਚ ਛਠ ਪੂਜਾ ਕਰਨੇ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਆਪਣੇ ਘਰ ‘ਚ ਸਿਵਮਿੰਗ ਪੂਲ ਬਣਾ ਕੇ ਜਾਂ ਫਿਰ ਪਾਰਕਾਂ ‘ਚ ਟੋਏ ਪੁੱਟ ਕੇ ਛਠ ਪੂਜਾ ਕਰਨ ਤਾਂ ਕਿ ਇਸ ਸਾਲ ਪੱਖੋਵਾਲ ਨਹਿਰ ‘ਤੇ ਕੀਤੀ ਜਾਣ ਵਾਲੀ ਛੱਠ ਪੂਜਾ ‘ਚ ਵੀ ਭੀੜ ਤੇ ਕੰਟਰੋਲ ਰਹੇ। ਇਸ ਤੋਂ ਇਲਾਵਾ ਮੀਟਿੰਗ ‘ਚ 40 ਪੁਰਸ਼ ਸਕਿਓਰਿਟੀ ਗਾਰਡ, 10 ਔਰਤਾਂ ਸਕਿਓਰਿਟੀ ਗਾਰਡ, 10 ਗੋਤਾਖੋਰ ਅਤੇ ਹਰ 30 ਮੈਂਬਰ ‘ਤੇ 100 ਤੋਂ ਜਿਆਦਾ ਵਾਲੰਟੀਅਰ ਤਿਆਰ ਕੀਤੇ ਗਏ। ਛਠ ਪੂਜਾ ਦੌਰਾਨ ਸੋਸ਼ਲ ਡਿਸਟੈਂਸਿੰਗ ਮਾਸਕ ਲਾਉਣਾ ਲਾਜ਼ਮੀ ਹੈ, ਜਿਸ ਤੋਂ ਛਠ ਮਹਾਉਤਸਵ ਸਫਲਤਾਪੂਰਵਕ ਮਨਾਇਆ ਜਾਵੇ। ਇਸ ਦੇ ਲਈ ਵੱਖ-ਵੱਖ ਥਾਵਾਂ ਤੇ ਬੈਨਰ ਲਾ ਕੇ ਵੀ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਲਾਉਣ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਅਭਿਲੇਸ਼ ਕੁਮਾਰ ਤੋਂ ਇਲਾਵਾ ਸੁਸਾਇਟੀ ਦੇ ਸਾਰੇ ਮੈਂਬਰ ਮੌਜੂਦ ਰਹੇ।
ਦੱਸਣਯੋਗ ਹੈ ਕਿ ਆਸਥਾ ਦਾ ਮਹਾਉਤਸਵ ਛਠ ਪੂਜਾ ਦੇ ਚਾਰ ਦਿਵਸੀ ਰਸਮ ਦੀ ਸ਼ੁਰੂਆਤ ਬੁੱਧਵਾਰ ਨੂੰ ਹੋ ਗਈ ਹੈ। ਕਿਤੇ ਛਠ ਘਾਟ ਸਜਾਏ ਜਾ ਰਹੇ ਹਨ ਅਤੇ ਕਿਤੇ ਘਰ ‘ਚ ਆਸਥਾ ਦਾ ਘਾਟ ਸਜਾਇਆ ਜਾ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਭਗਤੀ ‘ਚ ਲੀਨ ਹੋ ਗਏ ਹਨ।
ਇਹ ਵੀ ਪੜ੍ਹੋ— ਕਿਸਾਨਾਂ ਨੂੰ ਮਿਲਣ ਆਏ 3 ਮੰਤਰੀ ਮੋੜੇ ਵਾਪਿਸ, ਕਿਸਾਨਾਂ ਦੇ ਮੀਟਿੰਗ ਤੋਂ ਪਹਿਲਾਂ ਨੇ ਤਿੱਖੇ ਤੇਵਰ !