special team caught power theft: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬਿਜਲੀ ਚੋਰੀ ਰੋਕਣ ਲਈ ਚਲਾਈ ਮਹਿਕਮੇ ਵੱਲੋਂ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਪੈਸ਼ਲ ਟੀਮਾਂ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪੀ.ਐੱਸ.ਪੀ.ਸੀ.ਐੱਲ ਦੇ ਸੀ.ਐੱਮ.ਡੀ ਏ. ਵੇਣੂ ਪ੍ਰਸਾਦ ਦੀ ਨਿਗਰਾਨੀ ‘ਚ ਬਣੀ 21 ਟੀਮਾਂ ਨੇ ਕੀਤੀ। ਇਸ ਦੌਰਾਨ ਜਲੰਧਰ ਬਾਈਪਾਸ, ਭਾਰਤੀ ਕਾਲੋਨੀ, ਅਸ਼ੋਕ ਨਗਰ, ਤਲਵੰਡੀ ਕਲਾਂ, ਜਮਾਲਪੁਰ ਲੇਲੀ, ਕਾਸਾਬਾਦ, ਕੁਤੇਬਵਾਲ ਸਮੇਤ ਕਈ ਆਊਟਰ ਇਲਾਕਿਆਂ ‘ਚ ਜਾਂਚ ਮੁਹਿੰਮ ਚਲਾ।
ਵਿਭਾਗ ਦੇ ਡਾਇਰੈਕਟਰ ਡਿਸਟਰੀਬਿਊਸ਼ਨ ਡੀ.ਪੀ.ਐੱਸ. ਗਰੇਵਾਲ ਦੀ ਦੇਖਰੇਖ ‘ਚ ਚੀਫ ਇੰਜੀਨੀਅਰ ਵੀ.ਪੀ.ਐੱਸ. ਸੈਨੀ ਨੇ ਰੇਡ ਟੀਮਾਂ ਦੀ ਕਮਾਨ ਸੰਭਾਲੀ।ਉਨ੍ਹਾਂ ਮੁਤਾਬਕ ਬੁੱਧਵਾਰ ਸਵੇਰਸਾਰ ਕਈ ਇਲਾਕਿਆਂ ‘ਚ ਰੇਡ ਦੌਰਾਨ 736 ਕੁਨੈਕਸ਼ਨ ਚੈੱਕ ਕਰ ਬਿਜਲੀ ਚੋਰੀ ਦੇ ਮਾਮਲਿਆਂ ‘ਚ 16 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ। ਇਨ੍ਹਾਂ ‘ਚ 66 ਬਿਜਲੀ ਚੋਰੀ ਅਤੇ 4 ਮਾਮਲੇ ਯੂ.ਯੂ.ਆਈ. ਨਾਲ ਸਬੰਧਿਤ ਸੀ। ਡਿਪਟੀ ਚੀਫ ਇੰਜੀਨੀਅਰ ਵੈਸਟ ਸਰਕਿਲ ਸੰਜੀਵ ਪ੍ਰਭਾਵਕਰ ਮੁਤਾਬਕ ਕੁੰਡੀ ਕੁਨੈਕਸ਼ਨਾਂ ਦੀ ਜਾਂਚ ‘ਚ 8 ਬਿਜਲੀ ਮੀਟਰ ਡੈੱਡ ਵੀ ਮਿਲੇ।