stealing goods parcel accused arrested: ਲੁਧਿਆਣਾ (ਤਰਸੇਮ ਭਾਰਦਵਾਜ)-ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਇੱਥੇ ਬਲੂ ਡਾਟ ਕੋਰੀਅਰ ਕੰਪਨੀ ਦੇ ਪਾਰਸਲ ‘ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ‘ਚ 2 ਡਰਾਈਵਰਾਂ ਸਮੇਤ ਉਨ੍ਹਾਂ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਤੋਂ 3 ਮੋਬਾਇਲ ਫੋਨ, 2 ਡ੍ਰਿਲ ਮਸ਼ੀਨ, ਮੋਟਰਸਾਈਕਲ ਅਤੇ 3700 ਰੁਪਏ ਬਰਾਮਦ ਕੀਤੇ ਹਨ। ਸਲੇਮ ਟਾਬਰੀ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ‘ਚ ਹਰਿਆਣਾ ਦੇ ਅਸ਼ੋਕ ਕੁਮਾਰ, ਦਿੱਲੀ ਦੇ ਲਲਨ ਕੁਮਾਰ, ਬਲਬਗੜ੍ਹ ਦੇ ਸੋਹਿਤ ਕੁਮਾਰ ਨਾਂ ਨਾਲ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਦੋਸ਼ੀ ਅਸ਼ੋਕ ਪਹਿਲਾਂ ਕੰਪਨੀ ‘ਚ ਡਰਾਈਵਰੀ ਕਰਦਾ ਸੀ। ਚੋਰੀ ਕਰਦੇ ਫੜੇ ਜਾਣ ‘ਤੇ ਲਲਨ ਨੂੰ ਨੌਕਰੀ ‘ਤੇ ਰੱਖਿਆ ਗਿਆ ਪਰ ਉਹ ਪਾਰਸਲ ਚੋਰੀ ਕਰ ਕੇ ਭੱਜ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ। ਏ.ਐੱਸ.ਆਈ ਜਤਿੰਦਰ ਕੁਮਾਰ ਨੇ ਦੱਸਿਆ ਕਿ ਦੋਸ਼ੀ ਅਸ਼ੋਕ ਕੁਮਾਰ ਮਾਰਚ ਮਹੀਨੇ ਤੋਂ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਸੀ। ਉਸ ਨੇ ਆਪਣੇ ਦੋਸਤ ਆਨੰਦ ਅਤੇ ਸੋਹਿਤ ਨਾਲ ਮਿਲ ਕੇ ਕੰਮ ਕਰਦਾ ਸੀ। ਉਹ ਪਾਰਸਲ ਦਾ ਸਮਾਨ ਚੋਰੀ ਕਰਕੇ ਅੱਗੇ ਵੇਚ ਦਿੰਦਾ ਸੀ। ਜਦਕਿ ਸਾਮਾਨ ਵੇਚਣ ਦੀ ਜ਼ਿੰਮੇਵਾਰੀ ਆਨੰਦ ਦੀ ਸੀ। ਅਸ਼ੋਕ ਨੇ ਦੱਸਿਆ ਕਿ ਉਹ ਕਈ ਲੱਖਾਂ ਰੁਪਇਆਂ ਦਾ ਸਾਮਾਨ ਚੋਰੀ ਕਰ ਚੁੱਕਿਆ ਹੈ। ਪੁਲਿਸ ਆਨੰਦ ਦੀ ਭਾਲ ਕਰ ਰਹੀ ਹੈ।
ਜਾਂਚ ਅਫਸਰ ਅਨੁਸਾਰ ਅਸ਼ੋਕ ਦੇ ਚੋਰੀ ਕਰਨ ਦੇ ਫੜੇ ਜਾਣ ਤੋਂ ਬਾਅਦ ਉਨ੍ਹਾਂ ਦੇ ਕੋਲ ਜਮ੍ਹਾ ਪੈਸਾ ਉਨ੍ਹਾਂ ਨੇ ਵਰਤ ਲਿਆ । ਇੱਥੋ ਤੱਕ ਆਨੰਦ ਨੇ ਆਪਣੀ ਮੋਟਰਸਾਈਕਲ ਗਹਿਣੇ ਰੱਖ ਕੇ ਪੈਸਾ ਲਿਆ ਪਰ ਫਿਰ ਅਸ਼ੋਕ ਨੇ ਲਲਨ ਦੇ ਨਾਲ ਸੰਪਰਕ ਕੀਤਾ।ਉਸ ਨੂੰ ਚੋਰੀਆਂ ਦਾ ਪੈਸਾ ਕਮਾਉਣ ਦਾ ਲਾਲਚ ਦਿੱਤਾ, ਇਸ ਦੇ ਚੱਲਦਿਆਂ 17 ਸਤੰਬਰ ਤੋਂ ਲਲਨ ਵੀ ਉਸ ਨਾਲ ਮਿਲ ਪਾਰਸਲ ‘ਚੋਂ ਸਾਮਾਨ ਚੋਰੀ ਕਰਨ ਲੱਗਿਆ।ਦੋਸ਼ੀਆਂ ਨੇ ਲੁਧਿਆਣਾ ਤੋਂ ਦਿੱਲੀ ਭੇਜੇ ਇਕ ਪਾਰਸਲ ‘ਚੋਂ ਲਗਭਗ 8 ਲੱਖ ਦੇ 95 ਮੋਬਾਇਲ ਫੋਨ ਚੋਰੀ ਕਰ ਲਏ। ਉਨ੍ਹਾਂ ਨੂੰ ਵੇਚ ਕੇ ਉਨ੍ਹਾਂ ਨੇ ਗਹਿਣੇ ਰੱਖਿਆ ਮੋਟਰਸਾਈਕਲ ਛੁਡਾ ਲਿਆ ਅਤੇ ਨਵੀਂ ਬੁਲੇਟ ਮੋਟਰਸਾਈਕਲ ਵੀ ਖਰੀਦ ਲਿਆ। ਬਾਕੀ ਦੇ ਪੈਸੇ ਦੋਸ਼ੀਆਂ ਨੇ ਵੰਡ ਲਏ।