STP not upgraded corporation fined: ਲੁਧਿਆਣਾ (ਤਰਸੇਮ ਭਾਰਦਵਾਜ)- ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ) ਵੱਲੋਂ ਸਾਬਕਾ ਜੱਜਾਂ ਨੂੰ ਸ਼ਾਮਿਲ ਕਰਕੇ ਬਣਾਈ ਗਈ ਟੀਮ ਵੱਲੋਂ ਮਹਾਨਗਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਨੇ ਸਖਤੀ ਦਿਖਾਉਂਦੇ ਹੋਏ ਫੈਸਲਾ ਲੈ ਕੇ ਨਿਗਮ ਅਫਸਰਾਂ ਨੂੰ ਸਪੱਸ਼ਟ ਕਿਹਾ ਹੈ ਕਿ ਜੇਕਰ 31 ਮਾਰਚ 2021 ਤੱਕ ਸਾਰੇ ਐੱਸ.ਟੀ.ਪੀ ਅਪਗ੍ਰੇਡ ਕਰਕੇ 100 ਫੀਸਦੀ ਟਰੀਟਮੈਂਟ ਦੇ ਲਈ ਸ਼ੁਰੂ ਨਹੀਂ ਕੀਤੇ ਗਏ ਤਾਂ 30 ਡ੍ਰੇਨਾਂ ਦਾ ਪ੍ਰਤੀ ਡ੍ਰੇਨ ਪ੍ਰਤੀ ਮਹੀਨਾ 10 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇੰਨਾ ਹੀ ਨਹੀਂ ਜੇਕਰ 1 ਦਸੰਬਰ ਤੋਂ ਮ੍ਰਿਤਕ ਜਾਨਵਰਾਂ ਦੇ ਲਈ ਲਾਏ ਜਾ ਰਹੇ ਕਾਰਕਸ ਪਲਾਂਟ ਨੂੰ ਵੀ ਚਾਲੂ ਨਹੀਂ ਕੀਤਾ ਗਿਆ ਤਾਂ ਇਕ ਲੱਖ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਜ਼ੁਰਮਾਨਾ ਲੱਗਣਾ ਸ਼ੁਰੂ ਹੋ ਜਾਵੇਗਾ।
ਦੱਸ ਦੇਈਏ ਕਿ ਸ਼ਹਿਰ ‘ਚ ਦੌਰੇ ਲਈ ਪਹੁੰਚੀ ਟੀਮ ‘ਚ ਸਾਬਕਾ ਜਸਟਿਸ ਜਸਬੀਰ ਸਿੰਘ, ਜਸਟਿਸ ਪ੍ਰੀਤਮਪਾਲ, ਐੱਸ.ਸੀ ਅਗਰਵਾਲ (ਸਾਬਕਾ ਚੀਫ ਸੈਕਟਰੀ ਪੰਜਾਬ), ਉਰਵਸ਼ੀ ਗੁਲਾਟੀ (ਸਾਬਕਾ ਮੁੱਖ ਸਕੱਤਰ (ਹਰਿਆਣਾ), ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਰ ਡਾ. ਬਾਬੂ ਰਾਮ ਪਹੁੰਚੇ।
ਦੱਸਣਯੋਗ ਹੈ ਕਿ ਬੁੱਢੇ ਨਾਲ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਉਦੇਸ਼ ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਸਾਬਕਾ ਜੱਜਾਂ ਦੀ ਅਗਵਾਈ ‘ਚ ਗਠਿਤ ਟੀਮ ਦੇ ਦੌਰਿਆਂ ਦਾ ਅਸਰ ਦਿਖਣ ਲੱਗਾ ਹੈ। ਮ੍ਰਿਤਕ ਪਸ਼ੂਆਂ ਦੇ ਲਈ ਕਾਰਕਸ ਪਲਾਂਟ ਬਣਨਾ ਸ਼ੁਰੂ ਹੋ ਗਿਆ ਹੈ, ਬੁੱਢੇ ਨਾਲੇ ਦੇ ਕੰਢੇ ‘ਤੇ ਮਾਈਕ੍ਰੋ ਫਾਰੈਸਟ ਬਣ ਰਿਹਾ ਹੈ, ਕੰਢਿਆਂ ‘ਤੇ ਸੁੰਦਰ ਫੁੱਲਾਂ ਵਾਲੇ ਪੌਦੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਇਨ੍ਹਾਂ ਕੰਮਾਂ ਨੂੰ ਦੇਖਦੇ ਹੋਏ ਟੀਮ ਨੇ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰੋਜੈਕਟਾਂ ਦੀ ਪੂਰੀ ਜਾਣਕਾਰੀ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੁਆਰਾ ਦਿੱਤੀ ਗਈ। ਇਸ ਤੋਂ ਇਲਾਵਾ ਡੀ.ਸੀ ਵਰਿੰਦਰ ਕੁਮਾਰ ਸ਼ਰਮਾ, ਪੀ.ਪੀ.ਸੀ.ਬੀ ਚੀਫ ਇੰਜੀਨੀਅਰ ਗੁਲਸ਼ਨ ਰਾਏ, ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਸੰਦੀਪ ਬਹਲ, ਨਿਗਮ ਐੱਸ.ਈ ਰਾਜਿੰਦਰ ਸਿੰਘ ਆਦਿ ਪਹੁੰਚੇ।
ਇਹ ਵੀ ਪੜ੍ਹੋ–