students removed group schools notice: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ਦੇ ਜਿਹੜੇ ਸਕੂਲਾਂ ‘ਚ ਫੀਸ ਨਾ ਦੇਣ ‘ਤੇ ਵਿਦਿਆਰਥੀਆਂ ਨੂੰ ਗਰੁੱਪ ‘ਚ ਕੱਢਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਪੇਪਰ ਵੀ ਨਹੀਂ ਲਏ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ। ਮਾਪੇ ਲਗਾਤਾਰ ਇਸ ਸਬੰਧੀ ਸ਼ਿਕਾਇਤ ਕਰ ਰਹੇ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ ਡੀ.ਈ.ਓ ਸਵਰਣਜੀਤ ਕੌਰ ਨੇ 5 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੇਪਰ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ। ਅਜਿਹਾ ਕਰ ਸਕੂਲ ਹਾਈਕੋਰਟ ਦੇ ਆਦੇਸ਼ ਦਾ ਉਲੰਘਣ ਕਰ ਰਹੇ ਹਨ।
ਇਸ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਦਿੱਤਾ ਗਿਆ ਹੈ। ਹਾਈਕੋਰਟ ਅਤੇ ਵਿਭਾਗ ਦੇ ਜਾਰੀ ਆਦੇਸ਼ਾਂ ਦਾ ਉਲੰਘਣ ਕਰਨ ‘ਤੇ ਸਕੂਲ ਨੂੰ ਦਿੱਤੀ ਐੱਨ.ਓ.ਸੀ-ਮਾਨਤਾ ਰੱਦ ਕਰਨ ਦੀ ਸਿਫਾਰਿਸ਼ ਵੀ ਕੀਤੀ ਜਾਵੇਗੀ। ਇਸ ਦਾ 2 ਦਿਨਾਂ ‘ਚ ਨਿਪਟਾਰਾ ਕਰ ਕੇ ਜਵਾਬ ਦਫਤਰ ਨੂੰ ਭੇਜਿਆ ਜਾਵੇ। ਇਸ ਸਬੰਧੀ ਐਜੂਕੇਸ਼ਨ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਡੀ.ਈ.ਓ ਸਵਰਣਜੀਤ ਕੌਰ ਨੇ ਦੱਸਿਆ ਹੈ ਕਿ ਗ੍ਰੀਨਲੈਂਡ ਕਾਨਵੈਂਟ ਚੰਡੀਗੜ੍ਹ ਰੋਡ ਅਤੇ ਦੁਗਰੀ, ਨਨਕਾਣਾ ਸਾਹਿਬ ਸਕੂਲ ਗਿੱਲ ਰੋਡ, ਜੀ.ਆਰ.ਡੀ ਅਕੈਡਮੀ ਹੰਬੜਾ ਰੋਡ, ਬੀ.ਸੀ. ਐੱਮ ਸੈਕਟਰ-32, ਡੀ.ਜੀ.ਐੱਸ.ਜੀ ਪਬਲਿਕ ਸਕੂਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।