Sudden death soldier holiday: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਉਸ ਸਮੇਂ ਵੱਡੀ ਘਟਨਾ ਵਾਪਰ ਗਈ, ਜਦੋਂ ਇੱਥੇ ਛੁੱਟੀ ਆਏ ਫੌਜੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਖੰਨਾ ਦੇ ਨੇੜੇ ਪਿੰਡ ਗੋਬਿੰਦਪੁਰਾ (ਨਵਾਂ ਪਿੰਡ) ਦੇ ਰਹਿਣ ਵਾਲੇ ਗੁਰਜੀਤ ਸਿੰਘ (32) ਪੁੱਤਰ ਨਛੱਤਰ ਸਿੰਘ ਦੇ ਨਾਂ ਨਾਲ ਹੋਈ ਹੈ, ਜੋ ਕਿ ਚੀਨ ਦੇ ਬਾਰਡਰ ‘ਤੇ ਤਾਇਨਾਤ ਸੀ ਅਤੇ 16 ਨਵੰਬਰ ਨੂੰ ਪਿੰਡ ਛੁੱਟੀ ਕੱਟਣ ਲਈ ਆਇਆ ਸੀ।
ਦੱਸਣਯੋਗ ਹੈ ਕਿ ਬੀਤੀ ਦਿਨ 16 ਨਵੰਬਰ ਨੂੰ ਛੁੱਟੀ ਕੱਟਣ ਲਈ ਗੁਰਜੀਤ ਸਿੰਘ ਪਿੰਡ ਪਹੁੰਚਿਆ ਅਤੇ ਸ਼ਾਮ 4 ਵਜੇ ਘਰੋਂ ਗੁਰਜੀਤ ਸਿੰਘ ਇਹ ਕਹਿ ਕੇ ਪਾਇਲ ਨੂੰ ਚਲਾ ਗਿਆ ਕਿ ਉਸਦੀ ਸਿਹਤ ਕੁਝ ਢਿੱਲੀ ਹੈ ਅਤੇ ਦਵਾਈ ਲੈਣ ਜਾ ਰਿਹਾ ਹੈ ਪਰ ਕੁਝ ਸਮੇਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਮਿਲੀ ਸੀ ਕਿ ਗੁਰਜੀਤ ਸਿੰਘ ਡਿੱਗਿਆ ਪਿਆ, ਜਦੋਂ ਪਰਿਵਾਰਿਕ ਮੈਂਬਰ ਉੱਥੇ ਪਹੁੰਚੇ ਤਾਂ ਉਨ੍ਹਾਂ ਪਹਿਲਾਂ ਉਸ ਨੂੰ ਪਾਇਲ ਹਸਪਤਾਲ ਲੈ ਕੇ ਪਹੁੰਚੇ, ਜਿਥੋਂ ਡਾਕਟਰਾਂ ਨੇ ਉਸਨੂੰ ਸਿੱਧੂ ਹਸਪਤਾਲ ਦੋਰਾਹਾ ਲਿਜਾਣ ਲਈ ਕਿਹਾ। ਪਰਿਵਾਰਕ ਮੈਂਬਰ ਡਾਕਟਰਾਂ ਦੀ ਸਲਾਹ ਮੁਤਾਬਕ ਉਸਨੂੰ ਸਿੱਧੂ ਹਸਪਤਾਲ ਦੋਰਾਹਾ ਲੈ ਕੇ ਜਾ ਰਹੇ ਸਨ ਕਿ ਰਸਤੇ ‘ਚ ਹੀ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਪਿੰਡ ਅਤੇ ਇਲਾਕੇ ‘ਚ ਇਸ ਗੱਲ ਦੀ ਚਰਚਾ ਹੈ ਕਿ ਫੌਜੀ ਦੀ ਮੌਤ ਕਿਸੇ ਹੋਰ ਢੰਗ ਨਾਲ ਹੋਈ ਹੈ ਫਿਲਹਾਲ ਜਾਂਚ ਜਾਰੀ ਹੈ।
ਮੌਕੇ ‘ਤੇ ਪਹੁੰਚੇ ਪਾਇਲ ਥਾਣੇ ਦੇ ਏ.ਐਸ.ਆਈ ਪਰਗਟ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਫੌਜੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਅਤੇ ਪੁਲਿਸ ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਅਤੇ ਭਰਾ ਹਰਪ੍ਰੀਤ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਲਾਸ ਨੂੰ ਪੋਸਟ ਮਾਰਟਮ ਲਈ ਲੁਧਿਆਣਾ ਦੇ ਸਰਕਾਰੀ ਹਸਪਤਾਲ ‘ਚ ਭੇਜ ਦਿੱਤੀ। ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧੀ ਦੱਸਿਆ ਜਾ ਸਕਦਾ ਹੈ।