sukhbir paid tribute shaheed karnail singh isru ਲੁਧਿਆਣਾ, (ਤਰਸੇਮ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਖੰਨਾ ਦੌਰੇ ਦੌਰਾਨ ਧਰਨੇ ਦੇ ਇਲਾਵਾ ਕਈ ਹੋਰ ਸਥਾਨਾਂ ‘ਤੇ ਗਏ।ਇਸ ਦੌਰਾਨ ਉਹ ਸਭ ਤੋਂ ਪਹਿਲਾਂ ਸ਼ਹੀਦ ਕਰਨੈਲ ਸਿੰਘ ਇਸੜੂ ਦੇ ਪਿੰਡ ਜਾ ਕੇ ਉਨ੍ਹਾਂ ਦੀ ਮੂਰਤੀ ‘ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।
ਪਿੰਡ ਦੀ ਪੰਚਾਇਤ ਨੇ ਸੁਖਬੀਰ ਸਿੰਘ ਬਾਦਲ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ।ਇਸ ਤੋਂ ਬਿਨਾਂ ਉਹ ਭਗਤ ਪੂਰਨ ਸਿੰਘ ਦੇ ਪਿੰਡ ਰਾਜੇਵਾਲ ਵੀ ਗਏ ਅਤੇ ਨਤਮਸਤਕ ਹੋਏ।ਇਸ ਮੌਕੇ ਖੰਨਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਭੁਪਿੰਦਰ ਸਿੰਘ ਚੀਮਾ, ਬੂਟਾ ਸਿੰਘ ਰਾਇਪੁਰ, ਹਰਗੰਜ ਸਿੰਘ ਗਿੱਲ, ਸੁਖਵਿੰਦਰ ਸਿੰਘ ਮਾਂਗਟ, ਹਰਬੀਰ ਸਿੰਘ ਸੋਨੂੰ, ਐਡਵੋਕੇਟ ਜਤਿੰਦਰਪਾਲ ਸਿੰਘ, ਜੰਗ ਸਿੰਘ, ਮੋਹਨ ਸਿੰਘ ਜਟਾਨਾ, ਸਵਰਨਜੀਤ ਸਿੰਘ ਮਾਜਰੀ, ਬਲਜੀਤ ਸਿੰਘ ਭੁੱਲਰ ਵੀ ਮੌਜੂਦ ਰਹੇ।ਥਾਣੇ ‘ਚ ਪੀੜਤ ਜਗਪਾਲ ਸਿੰਘ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਦਹੇੜੂ ‘ਚ ਥਾਣਾ ਸਦਰ ਦੇ ਸਾਬਕਾ ਐੱਸ.ਐੱਚ.ਓ. ਬਲਜਿੰਦਰ ਸਿੰਘ ਵਲੋਂ ਪੁਲਸ ਸਟੇਸ਼ਨ ਨਿਰਵਸਤਰ ਕੀਤੇ ਗਏ ਜਗਪਾਲ ਸਿੰਘ ਜੋਗੀ ਦੇ ਘਰ ਪਹੁੰਚੇ ਅਤੇ ਪੀੜਤਾਂ ਦਾ ਦੁਖ ਸਾਂਝਾ ਕੀਤਾ।ਦੱਸਣਯੋਗ ਹੈ ਕਿ ਡੇਅਰੀ ਫਾਰਮ ਵੀ ਪਹੁੰਚੇ ਜਿਥੇ ਬੀਤੇ ਦਿਨ 32 ਮੱਝਾਂ ਦੀ ਮੌਤ ਹੋਈ ਸੀ।ਬਾਦਲ ਨੇ ਅੱਜ ਪਾਰਟੀ ਦੇ ਹੋਰ ਸੀਨੀਅਰ ਅਕਾਲੀ ਆਗੂਆਂ ਨਾਲ ਸਮਰਾਲਾ ਦੇ ਪਿੰਡ ਸੇਹ ਦਾ ਦੌਰਾ ਕੀਤਾ।ਉਹ ਡੇਢ ਸਾਲ ਤੋਂ ਦੋ ਬੇਟਿਆਂ ਸਿਆਸੀ ਹੱਤਿਆਕਾਂਡ ‘ਚ ਗੁਆ ਚੁੱਕੀ ਸਰਪੰਚ ਰਣਜੀਤ ਕੌਰ ਨੂੰ ਮਿਲੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਦੇ ਨਾਲ ਪੁਲਸ ਨੂੰ ਵੀ ਕਟਹਿਰੇ ‘ਚ ਖੜ੍ਹਾ ਕੀਤਾ।