summer in february Temperature: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ‘ਚ ਵੱਡੇ ਪੱਧਰ ‘ਤੇ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ਼ ਵਾਰ ਨਵੰਬਰ ਤੋਂ ਸਰਦ ਰੁੱਤ ਦੀ ਸ਼ੁਰੂਆਤ ਹੋ ਗਈ ਸੀ ਪਰ ਫਰਵਰੀ ਦੇ ਪਹਿਲੇ ਹਫਤੇ ਤੱਕ ਕੜਾਕੇ ਦੀ ਠੰਡ ਪਈ। ਇਸ ਦੇ ਨਾਲ ਹੀ ਹੁਣ ਗਰਮੀਆਂ ਦੀ ਸ਼ੁਰੂਆਤ ਵੀ ਸੀਜ਼ਨ ਤੋਂ ਪਹਿਲਾਂ ਹੀ ਹੋਣ ਜਾ ਰਹੀ ਹੈ। ਸਵੇਰਸਾਰ ਹੀ ਲੋਕਾਂ ਨੂੰ ਤਿੱਖੀ ਧੁੱਪ ਨੇ ਬੇਚੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਦਿਨ ਦਾ ਪਾਰਾ ਵੱਧਣਾ ਸ਼ੁਰੂ ਹੋ ਜਾਂਦਾ ਹੈ, ਵੈਸੇ ਗਰਮੀ ਹੋਰ ਜ਼ੋਰ ਫੜੇਗੀ। ਅੱਜ ਲੁਧਿਆਣਾ ‘ਚ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਭਾਵ ਬੁੱਧਵਾਰ ਨੂੰ ਲੁਧਿਆਣਾ ‘ਚ 31.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਪਿਛਲੇ 10 ਸਾਲਾਂ ‘ਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਕ ਵੈਸਟਰਨ ਡਿਸਟਰਬੈਂਸ ਜੰਮੂ-ਕਸ਼ਮੀਰ ਦੇ ਕੋਲ ਬਣਨ ਜਾ ਰਹੀ ਹੈ, ਜਿਸ ਦਾ ਅਸਰ 26-27 ਫਰਵਰੀ ਤੱਕ ਰਹੇਗਾ। ਇਸ ਨਾਲ ਇੱਥੇ ਬੱਦਲ ਛਾ ਜਾਣਗੇ ਅਤੇ ਹਲਕੀਆਂ ਹਵਾਵਾਂ ਵੀ ਚੱਲਣਗੀਆਂ ਪਰ ਇਸ ਤੋਂ ਬਾਅਦ ‘ਚ ਫਿਰ ਤੋਂ ਮੌਸਮ ਖੁਸ਼ਕ ਹੋਵੇਗਾ ਅਤੇ ਫਿਰ ਤੋਂ ਤਾਪਮਾਨ ‘ਚ ਇਸੇ ਤਰ੍ਹਾਂ ਵਾਧਾ ਹੋਣ ਤੇ ਗਰਮੀ ਦਾ ਅਹਿਸਾਸ ਹੋਵੇਗਾ।
ਇਹ ਵੀ ਦੇਖੋ–