sunshine people relief cold: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਸ਼ੁੱਕਰਵਾਰ ਸਵੇਰਸਾਰ ਹੀ ਧੁੱਪ ਨਿਕਲੀ ਹੋਈ ਸੀ। ਸਵੇਰੇ 6 ਤੋਂ 7 ਵਜੇ ਦੇ ਕਰੀਬ ਹਲਕਾ ਕੋਰਾ ਛਾਇਆ ਰਿਹਾ ਪਰ ਉਸ ਤੋਂ ਬਾਅਦ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ। ਸਵੇਰੇ 8 ਵਜੇ ਤਾਪਮਾਨ 7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਵੀ ਦਿਨ ‘ਚ ਤੇਜ਼ ਧੁੱਪ ਰਹੇਗੀ ਅਤੇ ਦਿਨ ਦਾ ਤਾਪਮਾਨ ਵਧੇਗਾ।
ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਕਈ ਦਿਨਾਂ ਤੋਂ ਲੋਕਾਂ ਲਈ ਸੂਰਜ ਨਹੀਂ ਨਿਕਲਿਆਂ। ਇੰਨਾ ਹੀ ਨਹੀਂ ਸੰਘਣੀ ਧੁੰਦ ਅਤੇ ਕੋਹਰੇ ਦੇ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਲੋਕਾਂ ਦੇ ਰੂਟੀਨ ਦੇ ਕੰਮਕਾਜ਼ ਵੀ ਪ੍ਰਭਾਵਿਤ ਹੋ ਰਹੇ ਸੀ। ਲੁਧਿਆਣਾ ‘ਚ ਬੀਤੇ ਦਿਨ ਭਾਵ ਮੰਗਲਵਾਰ ਨੂੰ ਜਿਉਂ ਹੀ ਧੁੱਪ ਨਿਕਲੀ ਸ਼ਹਿਰਵਾਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਚਮਕਦੀ ਧੁੱਪ ਦਾ ਆਨੰਦ ਵੀ ਮਾਣ ਰਹੇ ਹਨ।
ਇਹ ਵੀ ਦੇਖੋ-–