Sutlej club elections finance secretary: ਲੁਧਿਆਣਾ (ਤਰਸੇਮ ਭਾਰਦਵਾਜ)- ਇਸ ਵਾਰ ਸਤਲੁਜ ਕਲੱਬ ਦੀਆਂ ਚੋਣਾਂ ‘ਚ ਫਾਇਨਾਂਸ ਸਕੱਤਰ ਦੀ ਸੀਟ ਤੇ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਜਨਰਲ ਸਕੱਤਰ, ਵਾਈਸ ਪ੍ਰੈਜੀਡੈਂਟ, ਬਾਰ ਸਕੱਤਰ ਅਤੇ ਸਪੋਰਟਸ ਸਕੱਤਰ ‘ਤੇ ਪਹਿਲਾਂ ਹੀ ਸਰਵਸੰਮਤੀ ਬਣ ਚੁੱਕੀ ਹੈ। ਦੱਸ ਦੇਈਏ ਕਿ ਵੋਟਿੰਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ। ਇਸ ਤੋਂ ਬਾਅਦ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ 8 ਵਜੇ ਤੱਕ ਨਤੀਜੇ ਆਉਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਇਸ ਵਾਰ ਫਾਇਨਾਂਸ ਸਕੱਤਰ ਦੀ ਸੀਟ ਲਈ ਜਸਵੀਰ ਸਿੰਘ ਨਲਵਾ ਅਤੇ ਕੇ.ਪੀ.ਐੱਸ ਵਾਲੀਆ ‘ਚ ਸਖਤ ਮੁਕਾਬਲਾ ਹੈ। ਕਲੱਬ ਦੇ ਲਗਭਗ 3300 ਮੈਂਬਰ ਹਨ, ਜਿਨ੍ਹਾਂ ‘ਚ 2800 ਨੂੰ ਵੋਟ ਦਾ ਅਧਿਕਾਰ ਹੈ ਤੇ ਬਾਕੀ ਦੇ 500 ਮੈਂਬਰ ਲੁਧਿਆਣਾ ਤੋਂ ਬਾਹਰ ਦੇ ਰਹਿਣ ਵਾਲੇ ਹਨ। ਕਲੱਬ ਦੀਆਂ ਚੋਣਾਂ ਦੌਰਾਨ ਸਾਰੇ ਮੈਂਬਰਾਂ ਦਾ ਇਕੱਠ ਹੋਵੇਗਾ। ਅਜਿਹੇ ਮੌਕੇ ‘ਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣਾ ਇਕ ਵੱਡੀ ਚੁਣੌਤੀ ਹੋਵੇਗੀ। ਵੋਟ ਪਾਉਣ ਵਾਲੇ ਬੂਥ ਤੱਕ ਜਾਣ ਲਈ ਸੋਸ਼ਲ ਡਿਸਟੈਂਸਿੰਗ ਦੇ ਪ੍ਰਬੰਧ ਕੀਤੇ ਗਏ ਹਨ।