taking suggestions phone avoiding hospital ਲੁਧਿਆਣਾ, (ਤਰਸੇਮ ਭਾਰਦਵਾਜ)-ਕੋਵਿਡ-19 ਦੇ ਚਲਦਿਆਂ ਲੋਕ ਹਸਪਤਾਲ ਜਾਣ ਤੋਂ ਵੀ ਕਤਰਾ ਰਹੇ ਹਨ।ਇਸਦੇ ਚਲਦਿਆਂ ਇਸ ਵਾਰ ਪੇਟ ਦੇ ਇੰਨਫੈਕਸ਼ਨ ਦੇ ਮਾਮਲੇ ਹਸਪਤਾਲ ‘ਚ ਘੱਟ ਹੋ ਰਹੇ ਹਨ।ਡਾਕਟਰਾਂ ਨੇ ਲੋਕਾਂ ‘ਚ ਹੱਥ ਧੋਣ ਦੀ ਆਦਤ ਨੂੰ ਘੱਟ ਕੇਸ ਆਉਣ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ।ਪਰ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 60 ਫੀਸਦੀ ਘੱਟ ਕੇਸ ਦੇਖਣ ਨੂੰ ਮਿਲ ਰਹੇ ਹਨ।ਪਹਿਲਾਂ ਜਿਥੇ ਹਸਪਤਾਲਾਂ ‘ਚ ਰੋਜ਼ਾਨਾ 10 ਤੋਂ 14 ਕੇਸ ਆਉਂਦੇ ਸੀ।ਇਸ ਵਾਰ 3-4 ਕੇਸ ਹੀ ਆ ਰਹੇ ਹਨ,ਲੋਕਾਂ ਵਲੋਂ ਫੋਨ ‘ਤੇ ਕੰਸਲਟੇਂਸ਼ਨ ਬਹੁਤ ਵੱਧ ਗਈ ਹੈ।
ਇਸ ਵਾਰ ਕੇਸ ਪਿਛਲੇ ਸਾਲ ਦੇ ਮੁਕਾਬਲੇ ਹੁਣ ਤਕ ਕਾਫੀ ਘੱਟ ਚੁੱਕੇ ਹਨ।ਇਸ ਵਾਰ ਕੋਰੋਨਾ ਕਾਰਨ ਲੋਕ ਸਟ੍ਰੀਟ ਫੂਡ ਖਾਣ ਤੋਂ ਗੁਰੇਜ਼ ਕਰ ਰਹੇ ਹਨ।ਗਰਮੀਆਂ ਦੇ ਮੌਸਮ ਦੌਰਾਨ ਬਹੁਤ ਜਲਦੀ ਖਰਾਬ ਹੁੰਦਾ ਹੈ ਅਤੇ ਲੋਕ ਜਦੋਂ ਇਸ ਨੂੰ ਖਾਂਦੇ ਹਨ ਤਾਂ ਬੀਮਾਰ ਪੈ ਜਾਂਦੇ ਹਨ।ਮੈਡੀਕਲ ਸਟੋਰਾਂ ਤੋਂ ਲੋਕ ਦਵਾਈਆਂ ਲੈਂਦੇ ਹਨ।ਜੋ ਕਿ ਸਹੀ ਹਨ, ਸਿਹਤ ਲਈ ਖਤਰਾ ਪੈਦਾ ਹੋ ਸਕਦਾ ਹੈ।ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ‘ਚ ਡਰ ਦਾ ਮਾਹੌਲ ਹੈ।ਇਸ ਕਾਰਨ ਉਨ੍ਹਾਂ ਝੁੱਗੀਆਂ ‘ਚ ਰਹਿਣ ਵਾਲੇ ਲੋਕਾਂ ‘ਚ ਵੀ ਹੱਥ ਧੋਣ ਅਤੇ ਵਾਰ-ਵਾਰ ਸੈਨੇਟਾਈਜ਼ਰ ਕਰਨ ਦੀ ਆਦਤ ਪਾਈ ਹੈ।ਇਸ ਕਾਰਨ ਉਨ੍ਹਾਂ ‘ਚ ਇਸ ਵਾਰ ਘੱਟ ਦੇਖਣ ਨੂੰ ਮਿਲ ਰਹੇ ਹਨ।ਹੁਣ 2-3 ਕੇਸ ਹੀ ਰਿਪੋਰਟ ਹੋਏ ਹਨ।ਸਰਕਾਰ ਨੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ।ਜਿਸ ਦੇ ਚਲਦਿਆਂ ਲੋਕ ਹੁਣ ਬਾਹਰ ਦਾ ਖਾਣਾ ਤੋਂ ਪ੍ਰਹੇਜ਼ ਕਰ ਰਹੇ ਹਨ।ਆਵਾਜਾਈ ਵੀ ਘੱਟ ਹੁੰਦੀ ਜਾ ਰਹੀ ਹੈ।