tarantaran wedding bridal police: ਤਰਨਤਾਰਨ ‘ਚ ਲਾੜੀ ਨੇ ਉਸ ਸਮੇਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਸਹੁਰਾ ਪੱਖ ਵੱਲੋਂ ਲਾੜੇ ਦੇ ਅਪਾਹਜ ਹੋਣ ਦੀ ਗੱਲ ਲੁਕਾਈ ਗਈ। ਦੋਵਾਂ ਪੱਖਾਂ ‘ਚ ਵਿਵਾਦ ਵੱਧਦਾ ਦੇਖ ਪੁਲਿਸ ਮੌਕੇ ‘ਤੇ ਬੁਲਾਈ ਗਈ ਪਰ ਦੇਰ ਰਾਤ ਤੱਕ ਵੀ ਲੜਕੀ ਵਿਆਹ ਲਈ ਰਾਜ਼ੀ ਨਹੀਂ ਹੋਈ ਅਤੇ ਅੰਤ ‘ਚ ਸਦਰ ਥਾਣੇ ਦੇ ਏ.ਐਸ.ਆਈ ਬਲਬੀਰ ਸਿੰਘ ਨੇ ਵਿਆਹ ਰੱਦ ਕਰਕੇ ਦੋਵੇਂ ਪਰਿਵਾਰਾਂ ਨੂੰ ਘਰ ਭੇਜ ਦਿੱਤਾ।
ਜਾਣੋ ਪੂਰਾ ਮਾਮਲਾ- ਦਰਅਸਲ ਤਰਨਤਾਰਨ ਦੇ ਘਰਿਆਲਾ ਪਿੰਡ ਇਕ ਲੜਕੀ ਦਾ ਵਿਆਹ ਜੋਧਪੁਰ ਪਿੰਡ ਦੇ ਇਕ ਨੌਜਵਾਨ ਨਾਲ ਪੱਕਾ ਹੋਇਆ ਸੀ। ਜਦੋਂ ਲਾੜੇ ਦਾ ਪਰਿਵਾਰ ਬਰਾਤ ਲੈ ਕੇ ਪਹੁੰਚਿਆ ਤਾਂ ਵਿਆਹ ਦੇ ਸਵਾਗਤ ਤੋਂ ਬਾਅਦ ਜਦੋਂ ਰਸਮਾਂ ਸ਼ੁਰੂ ਹੋਈਆਂ, ਲਾੜੀ ਨੂੰ ਉਦੋਂ ਸ਼ੱਕ ਹੋਇਆ ਪਰ ਜਦੋਂ ਉਸਨੇ ਫੇਰੇ ਦੌਰਾਨ ਲੜਕੇ ਨੂੰ ਲੰਗੜਾਉਂਦੇ ਹੋਏ ਵੇਖਿਆ ਤਾਂ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਦੋਵਾਂ ਪਾਸਿਆਂ ਦੇ ਲੋਕ ਇਕੱਠੇ ਹੋਏ।
ਲਾੜੀ ਵਿਆਹ ਦਾ ਜੋੜੇ ‘ਚ ਸਦਰ ਥਾਣੇ ਪਹੁੰਚੀ, ਜਿੱਥੇ ਉਸ ਨੇ ਪੁਲਿਸ ਨੂੰ ਦੱਸਿਆ ਕਿ 8 ਦਿਨ ਪਹਿਲਾਂ ਰਿਸ਼ਤਾ ਪੱਕਾ ਕਰਨ ਲਈ ਲਾੜੇ ਦੇ ਘਰ ਗਏ ਸਨ। ਉਸ ਦਿਨ ਲੜਕਾ ਉਨ੍ਹਾਂ ਦੇ ਕੋਲ ਬੈਠਾ ਰਿਹਾ, ਇਸ ਲਈ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਉਹ ਇਕ ਲੱਤ ਅਪਾਹਜ ਹੈ। ਰਿਸ਼ਤਾ ਪੱਕਾ ਹੋਣ ਤੋਂ ਬਾਅਦ ਵਿਆਹ ਦੀ ਗੱਲ ਪੱਕੀ ਕਰ ਕੇ ਵਾਪਸ ਆ ਗਏ।
ਇਸ ਤੋਂ ਬਾਅਦ ਜਦੋਂ ਬਾਰਾਤ ਲੈ ਕੇ ਲਾੜੇ ਦਾ ਪਰਿਵਾਰ ਗੁਰਦੁਆਰਾ ਸਾਹਿਬ ਪਹੁੰਚਿਆ, ਜਿੱਥੇ ਲਾਵਾ ਫੇਰਿਆਂ ਦੀ ਰਸਮਾਂ ਦੌਰਾਨ ਉਨ੍ਹਾਂ ਦੀ ਸਚਾਈ ਸਾਹਮਣੇ ਆ ਗਈ। ਦੂਜੇ ਪਾਸੇ ਜਦੋਂ ਲਾੜੇ ਸਮੇਤ ਪਰਿਵਾਰਿਕ ਮੈਂਬਰਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਇਸ ਗੱਲ ਨੂੰ ਲੈ ਕੇ ਵਿਵਾਦ ਵੱਧ ਗਿਆ।