terrorists babbar khalsa international arrested: ਲੁਧਿਆਣਾ (ਤਰਸੇਮ ਭਾਰਦਵਾਜ)-ਹਾਲ ਹੀ ਦੌਰਾਨ ਦਿੱਲੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਅੱਤਵਾਦੀ ਸੰਗਠਨ ‘ਬੱਬਰ ਖਾਲਸਾ ਇੰਟਰਨੈਸ਼ਨਲ’ ਨਾਲ ਜੁੜੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਅੱਤਵਾਦੀਆਂ ਨੂੰ ਉੱਤਰ-ਪੱਛਮੀ ਦਿੱਲੀ ‘ਚ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਦੋਵਾਂ ਅੱਤਵਾਦੀਆਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ‘ਚ ਇਕ ਦਾ ਨਾਂ ਭੁਪੇਂਦਰ ਆਲਿਆਸ ਦਿਲਾਬਰ ਸਿੰਘ ਅਤੇ ਦੂਜਾ ਕੁਲਵੰਤ ਸਿੰਘ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇ ਅੱਤਵਾਦੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਦੱਸਣਯੋਗ ਹੈ ਕਿ ਬੀ.ਕੇ.ਆਈ ਜਿਸਨੂੰ ‘ਬੱਬਰ ਖਾਲਸਾ’ ਕਿਹਾ ਜਾਂਦਾ ਹੈ ਅਤੇ ਇਹ ਭਾਰਤ ‘ਚ ਖਾਲਿਸਤਾਨ ਅੱਤਵਾਦੀ ਸੰਗਠਨ ਹੈ। ਇਸ ਸਮੇਂ ਭਾਰਤ ਅਤੇ ਬ੍ਰਿਟਿਸ਼ ਸਰਕਾਰ ਸਿੱਖ ਸੁਤੰਤਰ ਸੂਬੇ ਦੇ ਨਿਰਮਾਣ ਕਾਰਨ ਬੱਬਰ ਖਾਲਸਾ ਨੂੰ ਇਕ ਅੱਤਵਾਦੀ ਸਮੂਹ ਮੰਨਿਆ ਜਾਂਦਾ ਹੈ, ਜਦਕਿ ਇਸ ਦੇ ਸਮਰੱਥਕ ਇਸਨੂੰ ਪ੍ਰਤੀਰੋਧ ਅੰਦੋਲਨ ਮੰਨਦੇ ਹਨ। ਜ਼ਿਕਰਯੋਗ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ 1978 ‘ਚ ਬਣਾਇਆ ਗਿਆ ਸੀ ਪਰ 1990 ਦੇ ਦਹਾਕੇ ‘ਚ ਕਈ ਸੀਨੀਅਰ ਮੈਂਬਰ ਮੁੱਠਭੇੜ ‘ਚ ਮਾਰੇ ਗਏ, ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਪ੍ਰਭਾਵ ਘੱਟ ਗਿਆ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਕੈਨੇਡਾ, ਜਰਮਨੀ, ਭਾਰਤ ਅਤੇ ਯੂਨਾਈਟਿਡ ਕਿੰਗਡਮ ਸਮੇਤ ਕਈ ਦੇਸ਼ਾਂ ‘ਚ ਇਕ ਅੱਤਵਾਦੀ ਸੰਗਠਨ ਦੇ ਰੂਪ ‘ਚ ਮਾਨਤਾ ਦਿੱਤੀ ਗਈ ਹੈ।