third meeting shifting dairies neither: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ 2 ਡੇਅਰੀ ਕੰਪਲੈਕਸਾਂ ਦੀ ਸ਼ਿਫਟਿੰਗ ਨੂੰ ਲੈ ਕੇ ਡੀ.ਸੀ ਪੱਧਰ ‘ਤੇ ਮੀਟਿੰਗਾਂ ਤਾਂ ਹੋਈਆਂ ਪਰ ਸ਼ਿਫਟਿੰਗ ਪਲਾਨ ਅੱਗੇ ਨਹੀਂ ਵਧਿਆ। ਡੇਅਰੀਆਂ ਦਾ ਕੂੜਾ ਬੁੱਢੇ ਨਾਲੇ ‘ਚ ਡਿੱਗਣ ਨਾਲ ਸਤਲੁਜ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਚੀਫ ਪ੍ਰਿੰਸੀਪਲ ਸੈਕਟਰੀ ਟੂ ਸੀ.ਐੱਮ. ਦੀ ਅਗਵਾਈ ‘ਚ ਬੀਤੇ ਮਹੀਨੇ ਮੀਟਿੰਗ ਹੋਈ ਤਾਂ ਇਕ ਮਹੀਨੇ ‘ਚ ਡੇਅਰੀਆ ਦੀ ਥਾਂ ਅਤੇ ਸੀ.ਐੱਲ.ਯੂ ਨੂੰ ਫਾਇਨਲ ਕਰ ਕੇ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। ਬਕਾਇਦਾ ਨਵੀਂ ਕਮੇਟੀ ਬਣਾ ਮੇਅਰ ਬਲਕਾਰ ਸੰਧੂ ਨੂੰ ਚੇਅਰਮੈਨ ਬਣਾਇਆ ਗਿਆ। ਹੈਰਾਨੀਜਨਕ ਹੈ ਕਿ ਸੰਧੂ ਦੀ ਅਗਵਾਈ ‘ਚ 3 ਵਾਰ ਡੇਅਰੀਆਂ ਦੀ ਸ਼ਿਫਟਿੰਗ ਨੂੰ ਲੈ ਕੇ ਮੀਟਿੰਗ ਹੋ ਚੁੱਕੀ ਹੈ ਪਰ ਹੁਣ ਤੱਕ ਨਾ ਤਾਂ ਥਾਂ ਫਾਇਲ ਹੋ ਸਕੀ ਅਤੇ ਨਾ ਹੀ ਸੀ.ਐੱਲ.ਯੂ ‘ਤੇ ਕੋਈ ਫੈਸਲਾ। ਡੇਅਰੀਆ ਦੇ ਡਿਜ਼ਾਇਨ ਜਰੂਰ ਪੇਸ਼ ਕੀਤੇ ਗਏ ਪਰ ਸਭ ਤੋਂ ਪਹਿਲਾਂ ਜ਼ਮੀਨ ਅਤੇ ਸੀ.ਐੱਲ.ਯੂ ‘ਤੇ ਫਾਇਨਲ ਸਹਿਮਤੀ ਦੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਹੁਣ ਤਾਜਪੁਰ ਰੋਡ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਤੋਂ ਇਲਾਵਾ ਸ਼ਹਿਰ ਅੰਦਰ ਚੱਲ ਰਹੀਆਂ ਡੇਅਰੀਆਂ ਸ਼ਿਫਟ ਕਰਨ ਦੀ ਉਲੀਕੀ ਯੋਜਨਾ ‘ਤੇ ਵਿਚਾਰ ਵਟਾਂਦਰਾ ਕਰਨ ਲਈ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਤੀਜੀ ਮੀਟਿੰਗ ਹੋਈ, ਜਿਸ ‘ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ, ਮੈਡਮ ਸੋਨਮ ਚੌਧਰੀ ਈ.ਓ. ਗਲਾਡਾ ਸ਼ਾਮਿਲ ਸਨ। ਮੇਅਰ ਸੰਧੂ ਨੇ ਦੱਸਿਆ ਕਿ ਡੇਅਰੀਆਂ ਸ਼ਿਫਟ ਕਰਨ ਲਈ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਪੈਂਦੇ ਚਾਰ ਪਿੰਡਾਂ ਦੀ ਜ਼ਮੀਨ ਦੀ ਫਿਜ਼ੀਕਲ ਰਿਪੋਰਟ ਤਿਆਰ ਕਰਨ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਮਾਲਕਾਂ ਵਲੋਂ ਭੂਵਰਤੋਂ ਤਬਦੀਲੀ ਫੀਸ ਲਾਗੂ ਨਾ ਕਰਨ ਦੀ ਕੀਤੀ ਮੰਗ ‘ਤੇ ਵਿਚਾਰ ਕੀਤਾ ਰਿਹਾ ਹੈ ਪਰ ਅੰਤਿਮ ਫੈਸਲਾ ਪੰਜਾਬ ਸਰਕਾਰ ਵਲੋਂ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੁੱਢੇ ਨਾਲੇ ਦੇ ਆਸ ਪਾਸ ਹੋਏ ਕਬਜ਼ਿਆਂ ਦਾ ਸਰਵੇ ਕਰਨ ਦੌਰਾਨ ਸੈਂਕੜੇ ਕਬਜ਼ਿਆਂ ਦਾ ਪਤਾ ਚੱਲਿਆ ਹੈ, ਜਿਨ੍ਹਾਂ ਦੀ ਰਿਪੋਰਟ ਮਾਲ ਵਿਭਾਗ ਤੋਂ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।