ਲੁਧਿਆਣਾ, (ਤਰਸੇਮ ਭਾਰਦਵਾਜ)- ਪੰਜਾਬ ‘ਚ ਨਸ਼ਾ ਖਤਮ ਕਰਨ ਸਬੰਧੀ ਪੁਲਸ ਵਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ ਭਾਰੀ ਮਾਤਰਾ ‘ਚ ਨਸ਼ੇ ਨਾਲ ਮੈਡੀਕਲ ਸਟੋਰ ਦੇ ਮਾਲਕ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਦੱਸਣਯੋਗ ਹੈ ਕਿ 6 ਲੱਖ ਰੁਪਏ ਦੀ ਨਕਦੀ ਅਤੇ 750 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਜ਼ਿਲਾ ਪੁਲਸ ਮੁਖੀ ਮਾਨਸਾ ਸੁਰਿੰਦਰ ਲਾਂਬਾਂ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਗਸ਼ਤ ਦੌਰਾਨ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਗੁਰਦੀਪ ਸਿੰਘ ਨਿਵਾਸੀ ਨੰਗਲ ਕਲਾ ਨੂੰ ਕਾਬੂ ਕਰ 640 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।ਪੁੱਛਗਿੱਛ ਦੌਰਾਨ ਫੜੇ ਗਏ ਦੋਸ਼ੀਆਂ ਨੇ ਦੱਸਿਆ ਕਿ ਇਹ ਗੋਲੀਆਂ ਉਸਨੇ ਵਿਜੇ ਮੈਡੀਕਲ ਹਾਲ ਦੇ ਰਾਕੇਸ਼ ਕੁਮਾਰ ਤੋਂ ਖਰੀਦੀਆਂ ਹਨ।ਜਿਸ ‘ਤੇ ਦੋਵਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਦਿਗਵਿਜੇ ਸਿੰਘ ਕਪਤਾਨ ਪੁਲਸ ਕਾਰਵਾਈ ਮਾਨਸਾ ਦੀ ਅਗਵਾਈ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਉੱਥੇ ਡੀ.ਐੱਸ.ਪੀ. ਹਰਜਿੰਦਰ ਸਿੰਘ ਮਾਨਸਾ ਦੀ ਅਗਵਾਈ ‘ਚ ਥਾਣਾ ਸਦਰ ਇੰਚਾਰਜ ਏ.ਐੱਸ.ਆਈ. ਅੰਗਰੇਜ ਸਿੰਘ ਨੇ ਜ਼ਿਲਾ ਡ੍ਰਗ ਕੰਟ੍ਰੋਲਰ ਅਫਸਰ ਮਾਨਸਾ ਸੀਸ਼ਨ ਕੁਮਾਰ ਦੀ ਦੁਕਾਨ ਵਿਜੇ ਮੈਡੀਕਲ ਹਾਲ ਦੀ ਤਲਾਸ਼ੀ ਦੌਰਾਨ ਉਥੋਂ 310 ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆ ਗਈਆਂ ਹਨ।ਰਾਕੇਸ਼ ਕੁਮਾਰ ਤੋਂ ਪੁੱਛਗਿਛ ਦੇ ਬਾਅਦ ਨਿਸ਼ਾਨਦੇਹੀ ‘ਚ ਉਸਦੇ ਗੋੋਦਾਮ ਤੋਂ 82000 ਅਤੇ 47000 ਵੱਖ-ਵੱਖ ਬ੍ਰਾਂਡ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਜਾਣਕਾਰੀ ਮੁਤਾਬਕ ਇਸਦੀ ਕੀਮਤ 6 ਲੱਖ ਰੁਪਏ ਦੱਸੀ ਜਾ ਰਹੀ ਹੈ।ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਦੋਸ਼ੀਆਂ ਨੂੰ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।