UGC NET Re schedule Exams: ਲੁਧਿਆਣਾ (ਤਰਸੇਮ ਭਾਰਦਵਾਜ)- ਰਾਸ਼ਟਰੀ ਯੋਗਤਾ ਟੈਸਟ, ਨੈਟ ਦੇ ਐਡਮਿਟ ਕਾਰਡ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਐੱਨ.ਟੀ.ਏ ਨੇ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਨੈਸ਼ਨਲ ਟੈਸਟਿੰਗ ਏਜੰਸੀ ਨੇ 16 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਯੂ.ਜੀ.ਸੀ ਨੈੱਟ ਮੁਲਤਵੀ ਕਰ ਦਿੱਤੀ ਹੈ। ਹੁਣ ਇਹ ਪ੍ਰੀਖਿਆ 24 ਸਤੰਬਰ ਨੂੰ ਹੋਵੇਗੀ। ਪਹਿਲਾਂ ਇਹ ਪ੍ਰੀਖਿਆ 16 ਤੋਂ 18 ਸਤੰਬਰ ਤੇ 21 ਤੋਂ 25 ਸਤੰਬਰ ਦੇ ਵਿਚਾਲੇ ਹੋਣੇ ਸੀ।
ਇਸ ਦਾ ਕਾਰਨ ਇਹ ਹੈ ਕਿ ਨੈੱਟ ਪ੍ਰੀਖਿਆ ਦੀਆਂ ਤਾਰੀਕਾਂ ਆਈ.ਸੀ.ਏ.ਆਰ ਪ੍ਰੀਖਿਆ ਨਾਲ ਟਕਰਾ ਰਹੀ ਸੀ। ਅਜਿਹੇ ‘ਚ ਯੂ.ਜੀ.ਸੀ ਨੈੱਟ ਪ੍ਰੀਖਿਆ ਨੂੰ ਰੀ-ਸ਼ਡਿਊਲ ਕੀਤਾ ਗਿਆ ਹੈ। ਅਜਿਹੇ ‘ਚ ਕਈ ਵਿਦਿਆਰਥੀ ਸੀ, ਜੋ ਆਈ.ਸੀ.ਏ.ਆਰ ਅਤੇ ਯੂ.ਜੀ.ਸੀ ਨੈੱਟ ਦੋਵਾਂ ਪ੍ਰੀਖਿਆਂ ਦੇ ਲਈ ਅਪਲਾਈ ਕਰ ਚੁੱਕੇ ਸੀ।
ਹੁਣ ਯੂ.ਜੀ.ਸੀ ਨੈੱਟ 2020 ਪ੍ਰੀਖਿਆ 24 ਸਤੰਬਰ ਤੋਂ ਸ਼ੁਰੂ ਹੋਣਗੀਆਂ। ਯੂ.ਜੀ.ਸੀ ਨੈੱਟ ਦੇ ਵਿਸ਼ੇ ਅਨੁਸਾਰ ਅਤੇ ਸ਼ਿਫਟਵਾਈਜ਼ ਸ਼ਡਿਊਲ ਬਾਅਦ ‘ਚ ਜਾਰੀ ਕਰ ਦਿੱਤਾ ਜਾਵੇਗਾ। ਆਈ.ਸੀ.ਏ.ਆਰ ਦੀ ਪ੍ਰੀਖਿਆ ਐੱਨ.ਟੀ.ਏ ਦੁਆਰਾ 16,17,22,23 ਸਤੰਬਰ ਨੂੰ ਕੀਤਾ ਜਾਵੇਗਾ।