uncle beaten his nephews : ਅੱਜ ਦੇ ਜ਼ਮਾਨੇ ‘ਚ ਲੋਕਾਂ ਅੰਦਰ ਇਨਸਾਨੀਅਤ ਇਸ ਕਦਰ ਮਰ ਚੁੱਕੀ ਹੈ ਕਿ ਉਹ ਆਪਣਿਆਂ ‘ਤੇ ਹੀ ਤਸ਼ੱਦਦ ਕਰਨ ਲੱਗੇ ਬਿੰਦ ਨਹੀਂ ਸੋਚਦੇ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਜ਼ਿਲਾ ‘ਚ ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ।
ਇਸ ਮਰੀ ਇਨਸਾਨੀਅਤ ਨੂੰ ਦਰਸਾਉਂਦੀ ਚੌਂਕੀ ਮੁੰਡੀਆਂ ਕਲਾਂ ਅਧੀਨ ਆਂਉਦੇ ਪਿੰਡ ਮੁੰਡੀਆਂ ਖੁਰਦ ਵਿਖੇ ਇੱਕ ਨਿਰਦਈ ਚਾਚੇ ਵਲੋਂ ਆਪਣੇ ਹੀ ਭਤੀਜਿਆਂ ਨੂੰ ਜਾਨਵਰਾਂ ਵਾਂਗ ਘੜੀਸ ਘੜੀਸ ਕੇ ਮਾਰਕੁੱਟ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।ਇਹ ਸਾਰਾ ਘਿਨੌਣਾ ਦ੍ਰਿਸ਼ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੁੰਦਾ ਗਿਆ।ਇਹ ਵੀਡੀਓ, ਜਿਸ ਨੂੰ ਦੇਖ ਕੇ ਹਰ ਇੱਕ ਦੇ ਹਿਰਦੇ ਨੂੰ ਸੱਟ ਵੱਜਦੀ ਹੈ।ਇਹ ਕਲਯੁਗੀ ਚਾਚਾ ਜਿਸ ਤਰ੍ਹਾਂ ਭਤੀਜੇ-ਭਤੀਜੀ ਨੂੰ ਘੜੀਸ ਘੜੀਸ ਕੇ ਬਾਹਰ ਸੁੱਟ ਰਿਹਾ ਹੈ,ਅਜਿਹਾ ਵਰਤੀਰਾ ਤਾਂ ਕੋਈ ਆਪਣੇ ਦੁਸ਼ਮਣ ਜਾਂ ਜਾਨਵਰਾਂ ਨਾਲ ਵੀ ਨਹੀਂ ਕਰਦਾ।ਪੀੜਤਾ ਵਲੋਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ।ਪਰ ਗੱਲ ਪੰਚਾਇਤ ਜਾਣ ਕਰਕੇ ਪੰਚਾਇਤੀ ਕਾਰਵਾਈ ਹੋਣ ਤਕ ਪੁਲਸ ਵਲੋਂ ਦੋਸ਼ੀ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।ਦੱਸਣਯੋਗ ਹੈ ਕਿ ਵੀਡੀਓ ਪੁਖਤਾ ਸਬੂਤ ਦਿਖਾਉਣ ‘ਤੇ ਵੀ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਦੱਸ ਦੇਈਏ ਕਿ ਪੁਲਸ ਨੇ ਇਹ ਕਹਿ ਕੇ ਮਾਮਲਾ ਟਾਲ ਦਿੱਤਾ ਕਿ ਪੰਚਾਇਤੀ ਫੈਸਲਾ ਹੋਣ ਤਕ ਸਮਾਂ ਲਿਆ ਗਿਆ ਹੈ।