verification servant theft business house: ਲੁਧਿਆਣਾ (ਤਰਸੇਮ ਭਾਰਦਵਾਜ)-ਆਏ ਦਿਨ ਮਹਾਨਗਰ ‘ਚ ਚੋਰੀ-ਲੁੱਟਾਂ ਦੇ ਨਵੀਆਂ-ਨਵੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਮਾਮਲਾ ਸ਼ਹਿਰ ਦੇ ਮਾਡਲ ਟਾਊਨ ਬਲਾਕ-ਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਦਿਨ ਪਹਿਲਾਂ ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਅਜਿਹਾ ਕਾਰਨਾਮਾ ਕੀਤਾ ਕਿ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ, ਮਿਲੀ ਜਾਣਕਾਰੀ ਮੁਤਾਬਕ ਇਕ ਕਾਰੋਬਾਰੀ ਨੇ 20 ਦਿਨ ਪਹਿਲਾਂ ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ 12 ਲੱਖ ਰੁਪਏ ਨਗਦੀ ਅਤੇ 18 ਲੱਖ ਰੁਪਏ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ। ਦੱਸ ਦੇਈਏ ਕਿ ਥਾਣਾ ਮਾਡਲ ਟਾਊਨ ਦੀ ਪੁਲਿਸ ‘ਤੇ ਇਸ ਸਬੰਧੀ ਕਾਰੋਬਾਰੀ ਸੁਧੀਰ ਮੜੀਆ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਘਰੇਲੂ ਨੌਕਰ ਲਕਸ਼ਮਣ ਅਤੇ ਦੋ ਹੋਰ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਰਿਸ਼ਤੇਦਾਰੀ ‘ਚ ਗਿਆ ਸੀ। ਉਸ ਦਾ ਘਰੇਲੂ ਨੌਕਰ ਲਕਸ਼ਮਣ ਘਰ ‘ਚ ਇਕੱਲਾ ਸੀ, ਜਦੋਂ ਉਨ੍ਹਾਂ ਨੇ ਦੇਰ ਰਾਤ ਲਕਸ਼ਮਣ ਨੂੰ ਫੋਨ ਕੀਤਾ ਪਰ ਉਸਦਾ ਫੋਨ ਬੰਦ ਆ ਰਿਹਾ ਸੀ। ਸ਼ੱਕ ਪੈਣ ‘ਤੇ ਉਹ ਘਰ ਆ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ‘ਚ ਪਈ ਅਲਮਾਰੀ ਦੇ ਤਾਲੇ ਟੁੱਟੇ ਹੋਏ ਹਨ ਅਤੇ ਉੱਥੇ ਪਈ 8 ਲੱਖ ਰੁਪਏ ਦੀ ਨਕਦੀ ਅਤੇ 18 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਸੁਧੀਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਾਂਚ ਕਰ ਰਹੇ ਐੱਸ.ਐੱਚ.ਓ. ਰਾਜਨ ਪਾਲ ਨੇ ਦੱਸਿਆ ਕਿ ਲਕਸ਼ਮਣ ਪਹਿਲਾਂ ਵੀ ਸੁਧੀਰ ਮੜ੍ਹੀਆਂ ਦੇ ਘਰ ਨੌਕਰੀ ਕਰ ਚੁੱਕਾ ਸੀ ਪਰ ਉਹ ਨੌਕਰੀ ਛੱਡ ਕੇ ਚਲਾ ਗਿਆ ਅਤੇ ਕੁਝ ਦਿਨ ਪਹਿਲਾਂ ਮੁੜ ਤੋਂ ਉਹ ਵਾਪਸ ਪਰਤ ਆਇਆ। ਉਨ੍ਹਾਂ ਦੱਸਿਆ ਕਿ ਸੁਧੀਰ ਮੜ੍ਹੀਆ ਵਲੋਂ ਲਕਸ਼ਮਣ ਦੀ ਪੁਲਿਸ ਤਸਦੀਕ ਵੀ ਨਹੀਂ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਧੀਰ ਮੜ੍ਹੀਆ ਵਲੋਂ ਲਕਸ਼ਮਣ ਦੇ ਨਾਲ ਕੁਝ ਹੋਰ ਸਾਥੀਆਂ ਦੇ ਵੀ ਇਸ ਚੋਰੀ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ‘ਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ।
ਇਹ ਵੀ ਦੇਖੋ–