verka curd great negligence: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ਵੇਰਕਾ ਮਿਲਕ ਪਲਾਂਟ ਆਪਣੇ ਬਣਾਏ ਪ੍ਰੋਡਕਟਾਂ ਦੀਆਂ ਖੂਬੀਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਵੱਡੀ ਲਾਪਰਵਾਹੀਂ ਉਦੋਂ ਸਾਹਮਣੇ ਆਈ ਜਦੋਂ ਇੱਥੇ ਵੇਰਕਾ ਦਹੀ ‘ਚੋਂ ਕੀੜੇ ਨਿਕਲੇ।ਇਸ ਘਟਨਾ ਦੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਇੱਥੇ ਦੀਪ ਨਗਰ ਦੀ ਰਹਿਣ ਵਾਲੀ ਅਨੀਤਾ ਗਰੇਵਾਲ ਨੇ ਵੇਰਕਾ ਦਹੀ ‘ਚੋਂ ਨਿਕਲੇ ਕੀੜੇ ਦੀ ਵੀਡੀਓ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇਸ ਸਬੰਧੀ ਅਨੀਤਾ ਨੇ ਵੇਰਕਾ ਵਿਭਾਗ ਨੂੰ ਸ਼ਿਕਾਇਤ ਭੇਜੀ ਤਾਂ ਉੱਥੋ ਦੇ ਮੁਲਾਜ਼ਮਾਂ ਦੇ ਹੱਥ-ਪੈਰ ਫੁੱਲ ਗਏ।
ਇਸ ਮਾਮਲੇ ਸਬੰਧੀ ਅਨੀਤਾ ਗਰੇਵਾਲ ਦਾ ਕਹਿਣਾ ਹੈ ਕਿ ਉਹ ਇਕ ਦੁਕਾਨ ਤੋਂ ਵੇਰਕਾ ਦਾ ਦਹੀ ਖਰੀਦ ਕੇ ਲਿਆ ਸੀ, ਜਿਸ ਨੂੰ ਖੋਲ੍ਹਣ ‘ਤੇ ਦਹੀ ਦੇ ਡੱਬੇ ‘ਚੋਂ ਇਕ ਹਰੇ ਰੰਗ ਦਾ ਕੀੜਾ ਨਿਕਲਿਆ ਸੀ। ਇਸ ਸਬੰਧੀ ਵੇਰਕਾ ਮਿਲਕ ਪਲਾਂਟ ਦੇ ਸੇਲਜ਼ ਮੈਨੇਜਰ ਅਤੇ ਪ੍ਰੋਡਕਟ ਮੈਨੇਜਰ ਨੂੰ ਸ਼ਿਕਾਇਤ ਭੇਜੀ ਜਾ ਚੁੱਕੀ ਹੈ। ਇਸ ਤੋਂ ਬਾਅਦ ਵੇਰਕਾ ਦਾ ਕਹਿਣਾ ਹੈ ਕਿ ਉਹ ਇਸ ਸ਼ਿਕਾਇਤ ਦੀ ਜਾਂਚ ਲਈ ਟੀਮ ਭੇਜਣਗੇ।