verka milk plant ladowal tollplaza: ਲੁਧਿਆਣਾ (ਤਰਸੇਮ ਭਾਰਦਵਾਜ)-ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦਾ ਲਾਡੋਵਾਲ ਤੋਂ ਸਾਊਥ ਸਿਟੀ ਦੇ ਰਸਤੇ ਵੇਰਕਾ ਚੌਕ ਫਿਰੋਜ਼ਪੁਰ ਰੋਡ ਤੱਕ 17 ਕਿਲੋਮੀਟਰ ਲੰਬੇ ਬਾਈਪਾਸ ਦਾ ਨਿਰਮਾਣ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ। ਸਾਊਥ ਸਿਟੀ ਤੋਂ ਅੱਗੇ ਸਿੱਧਵਾਂ ਨਹਿਰ ‘ਤੇ ਕੰਸਟ੍ਰਕਸ਼ਨ ਕੰਪਨੀ ਨੇ ਪੁਲ ਨਿਰਮਾਣ ਕਰ ਦਿੱਤਾ ਹੈ, ਜਿਸ ਦਾ 20 ਫੀਸਦੀ ਕੰਮ ਬਾਕੀ ਹੈ। ਇਸ ਤੋਂ ਇਲਾਵਾ ਨਹਿਰ ਦੇ ਦੋਵਾਂ ਪਾਸੇ ਕੰਕ੍ਰੀਟ ਦੀਆਂ ਸੜਕਾਂ ਬਣਾਈਆਂ ਜਾ ਚੁੱਕੀਆਂ ਹਨ। ਪੁਲ ਦੇ ਨਿਰਮਾਣ ਕੰਮ ਪੂਰਾ ਹੁੰਦੇ ਹੋਏ ਵੀ ਵੇਰਕਾ ਚੌਕ ਤੋਂ ਲਾਡੋਵਾਲ ਟਾਲ ਬੈਰੀਆਰ ਤੱਕ ਪਹੁੰਚਣ ‘ਚ ਹੁਣ ਸਿਰਫ 20 ਮਿੰਟ ਲੱਗਣਗੇ।
ਹੁਣ ਲਾਡੋਵਾਲ ਤੋਂ ਵੇਰਕਾ ਚੌਕ ਤੱਕ ਆਉਣ ਅਤੇ ਜਾਣ ਲਈ 17 ਕਿਲੋਮੀਟਰ ਦੇ ਹੀ ਸਫਰ ਨੂੰ ਤੈਅ ਕਰਨ ‘ਚ ਲਗਭਗ 40-50 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਇਸ ਦੌਰਾਨ 10 ਟ੍ਰੈਫਿਕ ਲਾਈਟ ਦੌਰਾਉਣਾ ਲੰਘਾਉਣਾ ਪੈਂਦਾ ਸੀ ਜਿਸ ‘ਚ ਵੀ ਕਾਫੀ ਸਮਾਂ ਬਰਬਾਦ ਹੁੰਦਾ ਸੀ। ਇਸ ਤੋਂ ਇਲਾਵਾ ਜਲੰਧਰ ਅਤੇ ਫਿਰੋਜ਼ਪੁਰ ਤੋਂ ਆਉਣ ਜਾਣ ਵਾਲੇ ਟ੍ਰੈਫਿਕ ਦਾ ਲਾਡੋਵਾਲ ਵੀ ਸ਼ਹਿਰ ‘ਚ ਜਾਮ ਦਾ ਮੁਖ ਕਾਰਨ ਰਹਿੰਦਾ ਸੀ। ਲਾਡੋਵਾਲ ਬਾਈਪਾਸ ਬਣਨ ਨਾਲ ਇਨ੍ਹਾਂ ਸਾਰਿਆਂ ਤੋਂ ਮੁਕਤੀ ਮਿਲ ਜਾਵੇਗੀ। ਇਸ ਸਬੰਧੀ ਐੱਨ.ਐੱਚ.ਏ.ਆਈ ਪ੍ਰੋਜੈਕਟ ਡਾਇਰੈਕਟਰ ਪ੍ਰਸ਼ਾਂਤ ਦੁਬੇ ਨੇ ਦੱਸਿਆ ਹੈ ਕਿ ਦੀਵਾਲੀ ਤੱਕ ਇਸ ਪ੍ਰੋਜੈਕਟ ਨੂੰ ਪੂਰਾ ਕਰਦੇ ਹੋਏ ਟ੍ਰੈਫਿਕ ਲਈ ਖੋਲ ਦਿੱਤਾ ਜਾਵੇਗਾ। 15-20 ਫੀਸਦੀ ਪ੍ਰੋਜੈਕਟ ਦਾ ਕੰਮ ਬਚਿਆ ਹੈ, ਜਿਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।