virtual farmer fair PAU: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 18-19 ਸਤੰਬਰ ਨੂੰ ਵਰਚੂਅਲ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਇੰਝ ਪਹਿਲੀ ਵਾਰ ਹੋਵੇਗਾ ਕਿ ਕਿਸਾਨ ਮੇਲਾ ਆਨਲਾਈਨ ਹੋਵੇਗਾ। ਪੀ.ਏ.ਯੂ ਦੇ ਕਿਸਾਨ ਮੇਲੇ ‘ਚ ਸੂਬੇ ਭਰ ਅਤੇ ਗੁਆਂਢੀ ਸੂਬਿਆਂ ਤੋਂ ਵੀ ਕਿਸਾਨ ਨਵੇਂ ਬੀਜਾਂ, ਤਕਨੀਕਾਂ ਅਤੇ ਨਵੀਂ ਖੋਜਾਂ ਦੇ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।
ਕੋਵਿਡ-19 ਦੇ ਚੱਲਦਿਆਂ ਇਸ ਵਾਰ ਯੂਨੀਵਰਸਿਟੀ ਦੁਆਰਾ ਤਕਨਾਲੌਜੀ ਦੀ ਵਰਤੋਂ ਕਰਦੇ ਹੋਏ ਵਰਚੂਅਲ ਪੱਧਰ ‘ਤੇ ਮੇਲਾ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਇਸ ਵਾਰ ਯੂਨੀਵਰਸਿਟੀ ਨੂੰ ਕਾਫੀ ਮਿਹਨਤ ਕਰਨੀ ਪੈ ਰਹੀ ਹੈ ਅਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਜੋੜਿਆ ਜਾਵੇ, ਇਸ ‘ਤੇ ਵੀ ਕਾਫੀ ਕੰਮ ਕੀਤਾ ਜਾ ਰਿਹਾ ਹੈ ਪਰ ਯੂਨੀਵਰਸਿਟੀ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਦੇ ਜੁੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਲਈ ਯੂਨੀਵਰਸਿਟੀ ਦੁਆਰਾ ਖੇਤੀ ਵਿਗਿਆਨ ਕੇਂਦਰ, ਬਾਹਰੀ ਜ਼ਿਲ੍ਹਿਆਂ ‘ਚ ਸਥਿਤ ਯੂਨੀਵਰਸਿਟੀ ਦੇ ਦਫਤਰਾਂ, ਪੰਚਾਇਤਾਂ ਅਤੇ ਕਿਸਾਨ ਕਲੱਬਾਂ ਦੇ ਨਾਲ ਜੋੜਿਆ ਗਿਆ ਹੈ।