visibility recorded temperatures above normal: ਲੁਧਿਆਣਾ (ਤਰਸੇਮ ਭਾਰਦਵਾਜ)-ਸਰਦੀ ਦੇ ਸੀਜ਼ਨ ਦੌਰਾਨ ਸ਼ਹਿਰ ਦੇ ਬਾਹਰੀ ਇਲਾਕਿਆਂ ‘ਚ ਸਵੇਰੇ ਦੇ ਸਮੇਂ ਹੁਣ ਸੰਘਣੀ ਧੁੰਦ ਦੇਖਣ ਨੂੰ ਮਿਲਣ ਲੱਗੀ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਲੁਧਿਆਣਾ ‘ਚ ਸਵੇਰ ਦੇ ਸਮੇਂ ਸੰਘਣੀ ਧੁੰਦ ਪਈ, ਜਿਸ ਕਾਰਨ ਵਿਜ਼ੀਬਿਲਟੀ 200 ਤੋਂ 500 ਮੀਟਰ ਦੇ ਵਿਚਾਲੇ ਰਿਕਾਰਡ ਹੋਈ। ਇਸ ਦੇ ਨਾਲ ਹੀ ਸਵੇਰੇ 9 ਵਜੇ ਤੋਂ ਬਾਅਦ ਹੀ ਹਲਕੀ ਧੁੱਪ ਨਿਕਲਣ ਨਾਲ ਧੁੰਦ ਘੱਟ ਹੋ ਗਈ ਸੀ ਪਰ ਸ਼ਾਮ ਹੋਣ ‘ਤੇ ਫਿਰ ਤੋਂ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਮੁਤਾਬਕ 10 ਦਸੰਬਰ ਤੱਕ ਮੌਸਮ ਇੰਝ ਹੀ ਬਣਿਆ ਰਹੇਗਾ ਜਦਕਿ 11 ਦਸੰਬਰ ਨੂੰ ਹਲਕਾ ਬਦਲਾਅ ਦੇਖਣ ਨੂੰ ਮਿਲਣ ਵਾਲਾ ਹੈ ਹਾਲਾਂਕਿ ਇਸ ਦੌਰਾਨ ਆਸਮਾਨ ‘ਚ ਬੱਦਲ ਛਾਏ ਰਹਿਣਗੇ। ਇਸ ਸਮੇਂ ਹਵਾਵਾਂ ਦਾ ਰੁਖ ਨਾਰਥ ਵੈਸਟ ਦਾ ਹੈ। ਇਕ ਵੈਦਰ ਸਿਸਟਮ ਬਣਨ ਜਾ ਰਿਹਾ ਹੈ, ਜਿਸ ਤੋਂ ਆਸਮਾਨ ‘ਚ ਬੱਦਲ ਬਣਨ ਲੱਗੇ ਹਨ। ਇਨ੍ਹਾਂ ਬੱਦਲਾਂ ਦੇ ਚੱਲਦਿਆਂ ਘੱਟੋ ਘੱਟ ਤਾਪਮਾਨ ਇਨੀਂ ਦਿਨੀਂ ਡਿੱਗਣ ਦੇ ਬਜਾਏ ਵੱਧਣ ਲੱਗਿਆ ਹੈ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਸਾਧਾਰਨ ਦੇ ਮੁਕਾਬਲੇ 6 ਡਿਗਰੀ ਤਾਪਮਾਨ ਜਿਆਦਾ ਵੱਧਦਾ ਹੋਇਆ 13-14 ਡਿਗਰੀ ਦੇ ਵਿਚਾਲੇ ਰਿਕਾਰਡ ਹੋਇਆ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵੀ ਦਿਨ ‘ਚ ਖੁਸ਼ਕ ਮੌਸਮ ਹੋਣ ਦੇ ਚੱਲਦਿਆਂ ਧੁੱਪ ਨਿਕਲਣ ਨਾਲ ਸਾਧਾਰਨ ਦੇ ਮੁਕਾਬਲੇ 3 ਡਿਗਰੀ ਵੱਧ ਰਿਕਾਰਡ ਹੋਣ ਨਾਲ 26 ਡਿਗਰੀ ਤੱਕ ਪਹੁੰਚ ਗਿਆ ਹੈ।
ਇਹ ਵੀ ਦੇਖੋ–