visibility reduced due to fog: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਸ਼ੁੱਕਰਵਾਰ ਸਵੇਰ ਦੀ ਸ਼ੁਰੂਆਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦੇ ਨਾਲ ਹੋਈ ਹੈ। ਸ਼ਹਿਰ ਦੇ ਕਈ ਇਲਾਕਿਆਂ ‘ਚ ਕੋਹਰਾ ਛਾ ਜਾਣ ਨਾਲ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਕਿਉਂਕਿ ਧੁੰਦ ‘ਚ ਵਿਜ਼ੀਬਿਲਟੀ ਘੱਟ ਰਹੀ ਹੈ। ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਹੈੱਡ ਲਾਈਟਾਂ ਜਗਾ ਕੇ ਜਾਣਾ ਪਿਆ। ਦੂਜੇ ਪਾਸੇ ਸਰਦ ਹਵਾਵਾਂ ਨੇ ਵੀ ਕੰਬਣੀ ਛੇੜ ਦਿੱਤੀ ਹੈ ਅਤੇ ਸਵੇਰਸਾਰ 8 ਵਜੇ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ।
ਮੌਸਮ ਵਿਭਾਗ ਮੁਤਾਬਕ ਅੱਜ ਦਿਨ ‘ਚ ਕੁਝ ਦੇਰ ਲਈ ਸੂਰਜ ਨਿਕਲੇਗਾ ਅਤੇ ਦੁਪਹਿਰ ਨੂੰ ਹਵਾ ਦੀ ਰਫਤਾਰ ਵੱਧ ਸਕਦੀ ਹੈ, ਜਿਸ ਨਾਲ ਠੰਡ ‘ਚ ਹੋਰ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਵੀ 800 ਮੀਟਰ ਵਿਜ਼ੀਬਿਲਟੀ ਦਰਜ ਕੀਤੀ ਗਈ ਸੀ।
ਇਹ ਵੀ ਦੇਖੋ–