voters migrant labor military polling: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 061-ਲੁਧਿਆਣਾ (ਦੱਖਣੀ) ਅਧੀਨ ਪੈਂਦੇ ਮਾਇਗ੍ਰੇਟ ਲੇਬਰ ਅਤੇ ਮਿਲਟਰੀ ਪੋਲਿੰਗ ਸਟੇਸ਼ਨ ਦੇ ਵੋਟਰ, ਜੋ ਕਿ ਇਸ ਵਿਧਾਨ ਸਭਾ ਚੋਣ ਹਲਕੇ ਤੋਂ ਸ਼ਿਫਟ ਹੋ ਚੁੱਕੇ ਹਨ। ਇਸ ਸਬੰਧੀ ਵੈਰੀਫਿਕੇਸ਼ਨ ਸਬੰਧਤ ਬੀ.ਐਲ.ਓ. ਅਤੇ ਸੁਪਰਵਾਇਜ਼ਰ ਤੋਂ ਕਰਵਾਈ ਗਈ ਅਤੇ ਇਸ ਦੀ ਰਿਪੋਰਟ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਵੀ ਭੇਜ ਦਿੱਤੀ ਗਈ ਹੈ।ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸ ਭੇਜੀ ਗਈ ਰਿਪੋਰਟ ਸਬੰਧੀ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੱਟੀਆਂ ਜਾਣ ਵਾਲੀਆਂ ਵੋਟਾਂ ਸਬੰਧੀ ਰਿਕਾਰਡ/ਲਿਸਟਾਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਦੀ ਜ਼ਿਲ੍ਹਾ ਪੱਧਰੀ ਵੈਬਸਾਈਟ www.ludhiana.nic.in ‘ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।
ਜੇਕਰ ਕਿਸੇ ਵਿਅਕਤੀ ਨੂੰ ਕੱਟੀ ਗਈ ਵੋਟ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਇਹ ਪ੍ਰੈਸ ਨੋਟ ਦੇ ਪ੍ਰਕਾਸ਼ਨਾਂ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-2, ਕਮਰਾ ਨੰ. 312, ਦੂਸਰੀ ਮੰਜ਼ਿਲ, ਲੁਧਿਆਣਾ ਵਿਖੇ ਆਪਣਾ ਇਤਰਾਜ ਪੇਸ਼ ਕਰ ਸਕਦਾ ਹੈ। ਨਿਰਧਾਰਤ ਮਿਤੀ ਤੋਂ ਬਾਅਦ ਕੋਈ ਵੀ ਇਤਰਾਜ਼ ਮਨਜੂਰ ਨਹੀਂ ਕੀਤਾ ਜਾਵੇਗਾ। ਇਸ ਲਈ ਉਕਤ ਨੋਟਿਸ ਆਮ ਜਨਤਾ ਦੇ ਧਿਆਨ ‘ਚ ਲਿਆਉਣ ਹਿੱਤ ਦਫ਼ਤਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 061-ਲੁਧਿਆਣਾ (ਦੱਖਣੀ)-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-2, ਦੇ ਨੋਟਿਸ ਬੋਰਡ ‘ਤੇ ਵੀ ਚਿਪਕਾ ਕੇ ਪ੍ਰਕਾਸ਼ਨਾ ਕੀਤੀ ਜਾਂਦੀ ਹੈ।