weather change morning temperature dropped: ਲੁਧਿਆਣਾ(ਤਰਸੇਮ ਭਾਰਦਵਾਜ)-ਅੱਜ ਭਾਵ ਮੰਗਲਵਾਰ ਸਵੇਰਸਾਰ ਹੀ ਮਹਾਨਗਰ ‘ਚ ਠੰਡ ਵੱਧ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰਸਾਰ ਸਾਢੇ 8 ਵਜੇ ਦੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਸਵੇਰਸਾਰ ਹੀ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ ਹਾਲਾਂਕਿ ਹਵਾ ਬਿਲਕੁਲ ਹੀ ਬੰਦ ਸੀ ਪਰ ਤਾਂ ਵੀ ਕੰਬਣੀ ਮਹਿਸੂਸ ਹੋ ਰਹੀ ਸੀ।
ਦੱਸਣਯੋਗ ਹੈ ਕਿ ਸੋਮਵਾਰ ਸਵੇਰ ਦੀ ਤੁਲਨਾ ‘ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਘੱਟ ਸੀ। ਇੰਡੀਆ ਮੈਟਰੋਲਾਜੀਕਲ ਡਿਪਾਰਟਮੈਂਟ ਚੰਡੀਗੜ੍ਹ ਮੁਤਾਬਕ ਮੰਗਲਵਾਰ ਨੂੰ ਪੂਰਾ ਦਿਨ ਮੌਸਮ ਸਾਫ ਰਹੇਗਾ। ਆਉਣ ਵਾਲੇ ਦਿਨਾਂ ਦੌਰਾਨ ਠੰਡ ਹੋਰ ਵੱਧਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਸਾਲ 2019 ‘ਚ ਅਕਤੂਬਰ ਦੇ ਆਖਰੀ ਹਫਤੇ ‘ਚ ਲਗਾਤਾਰ 5 ਦਿਨ ਅਤੇ ਨਵੰਬਰ ਮਹੀਨੇ ਦੇ ਪਹਿਲੇ ਪੰਜ ਦਿਨ ਸਮੋਗ ਦੀ ਸਥਿਤੀ ਬਣੀ ਰਹੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਪਰਾਲੀ ਸਾੜਨ ਦੇ ਕਾਰਨ ਨਵੰਬਰ ਮਹੀਨੇ ‘ਚ ਮੌਸਮ ਖਰਾਬ ਹੋਵੇਗਾ ਜਾਂ ਨਵੰਬਰ ‘ਚ ਬਾਰਿਸ਼ ਤੋਂ ਬਾਅਦ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ।