weather department fog frost sunshine: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸਵੇਰਸਾਰ ਹੀ ਸੰਘਣੀ ਧੁੰਦ ਛਾਈ ਰਹੀ ਪਰ ਦੁਪਿਹਰ ਬਾਅਦ ਥੋੜੀ ਧੁੱਪ ਨਿਕਲਣ ਨਾਲ ਠੰਡਕ ਤੋਂ ਰਾਹਤ ਮਿਲੀ ਸੀ। ਇਸ ਤੋਂ ਬਾਅਦ ਸ਼ਾਮ ਨੂੰ ਫਿਰ ਤੋਂ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਬਰਕਰਾਰ ਰਹੀ। ਅੱਜ ਭਾਵ ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ ਪਰ ਬਾਅਦ ‘ਚ ਧੁੱਪ ਨਿਕਲਣ ਨਾਲ ਥੋੜੀ ਜਿਹੀ ਰਾਹਤ ਮਿਲੀ।
ਦੱਸ ਦੇਈਏ ਕਿ 9 ਦਿਨਾਂ ਬਾਅਦ ਦਿਨ ਦਾ ਤਾਪਮਾਨ 15 ਡਿਗਰੀ ਤੋਂ ਜਿਆਦਾ ਦਰਜ ਕੀਤਾ ਗਿਆ, ਜੋ ਕਿ ਪਿਛਲੇ 9 ਦਿਨਾਂ ਤੋਂ 15 ਡਿਗਰੀ ਤੋਂ ਘੱਟ ਚੱਲ ਰਿਹਾ ਸੀ। ਇੱਥੋ ਤੱਕ ਕਿ ਸ਼ਨੀਵਾਰ ਨੂੰ ਦਿਨ ਦੇ ਤਾਪਮਾਨ ‘ਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ 51 ਸਾਲਾਂ ਦਾ ਰਿਕਾਰਡ ਟੁੱਟ ਗਿਆ। ਐਤਵਾਰ ਨੂੰ ਦਿਨ ਦਾ ਤਾਪਮਾਨ 16.2 ਡਿਗਰੀ ਦਰਜ ਕੀਤਾ ਗਿਆ ਜਦਕਿ ਰਾਤ ਦਾ ਤਾਪਮਾਨ 7.4 ਡਿਗਰੀ ਦਰਜ ਕੀਤਾ ਗਿਆ।
ਆਈ.ਐੱਮ.ਡੀ ਮੁਤਾਬਕ ਦਿਨ ਦਾ ਤਾਪਮਾਨ 16.7 ਡਿਗਰੀ ਅਤੇ ਰਾਤ ਦਾ ਤਾਪਮਾਨ 7.6 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ 21 ਜਨਵਰੀ ਤੱਕ ਸਵੇਰ-ਸ਼ਾਮ ਸੰਘਣੀ ਧੁੰਦ ਛਾਈ ਰਹੇਗੀ ਪਰ ਦੁਪਹਿਰ ‘ਚ ਧੁੱਪ ਨਿਕਲਣ ਨਾਲ ਰਾਹਤ ਮਿਲ ਸਕਦੀ ਹੈ। ਇਸ ਤੋਂ ਦਿਨ ਦਾ ਤਾਪਮਾਨ 18 ਡਿਗਰੀ ਤੱਕ ਅਤੇ ਰਾਤ ਦਾ ਤਾਪਮਾਨ 7-8 ਡਿਗਰੀ ਤੱਕ ਜਾ ਸਕਦਾ ਹੈ।
ਇਹ ਵੀ ਦੇਖੋ—