weather forecast cold wave increased: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਸੋਮਵਾਰ ਨੂੰ ਸਵੇਰਸਾਰ ਵੀ ਕੜਾਕੇ ਦੀ ਠੰਡ ਰਹੀ ਹੈ। ਦੂਜੇ ਦਿਨ ਵੀ ਸੂਰਜ ਨਾ ਨਿਕਲਣ ਕਾਰਨ ਸ਼ੀਤ ਲਹਿਰ ਨੇ ਹੋਰ ਜ਼ੋਰ ਫੜ ਲਿਆ ਹੈ। ਸਵੇਰ ਤੋਂ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਠੰਡ ਕਾਫੀ ਵੱਧ ਗਈ ਹੈ। ਇਸ ਦੇ ਨਾਲ ਹੀ ਸਵੇਰ 8 ਵਜੇ ਦਾ ਤਾਪਮਾਨ 9 ਡਿਗਰੀ ਸੈਲਸੀਅਸ ਚੱਲ ਰਿਹਾ ਸੀ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਨੂੰ ਪੂਰਾ ਦਿਨ ਸੂਰਜ ਨਹੀਂ ਨਿਕਲੇਗਾ ਅਤੇ ਦੁਪਹਿਰ ਨੂੰ ਹਵਾ ਦੀ ਰਫਤਾਰ ਵੱਧ ਸਕਦੀ ਹੈ, ਜਿਸ ਨਾਲ ਠੰਡ ‘ਚ ਹੋਰ ਇਜਾਫਾ ਹੋਵੇਗਾ। ਦੂਜੇ ਪਾਸੇ ਸਿਹਤ ਮਾਹਰਾਂ ਮੁਤਾਬਕ ਇਸ ਮੌਸਮ ‘ਚ ਬਜ਼ੁਰਗ ਅਤੇ ਬੱਚਿਆਂ ਨੂੰ ਖਾਸ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਸ਼ੂਗਰ ਅਤੇ ਹਾਰਟ ਦੇ ਮਰੀਜ਼ਾਂ ਨੂੰ ਵੀ ਜਿਆਦਾ ਅਲਰਟ ਰਹਿਣਾ ਚਾਹੀਦਾ ਹੈ।
ਇਹ ਵੀ ਦੇਖੋ–