weather forecast coldwave rain: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਮੌਸਮ ਪਲ-ਪਲ ਮਿਜਾਜ਼ ਬਦਲ ਰਿਹਾ ਹੈ। ਦਰਅਸਲ ਸ਼ਹਿਰ ‘ਚ ਅੱਜ ਸਵੇਰ ਦੀ ਸ਼ੁਰੂਆਤ ਬੱਦਲਾਂ ਨਾਲ ਹੋਈ ਹੈ। ਤੇਜ਼ ਹਵਾ ਕੰਬਣੀ ਪੈਦਾ ਕਰ ਰਹੀ ਸੀ। ਸਵੇਰਸਾਰ ਸਾਢੇ 8 ਵਜੇ ਤਾਪਮਾਨ 8 ਡਿਗਰੀ ਸੈਲਸੀਅਸ ਰਿਹਾ। ਮੌਸਮ ਇੰਝ ਸੀ ਕਿ ਜਿਵੇ ਬਾਰਿਸ਼ ਹੋ ਜਾਵੇਗੀ। ਇਸ ਤੋਂ ਬਾਅਦ ਇਕੋ ਦਮ ਤੇਜ਼ ਧੁੱਪ ਵੀ ਨਿਕਲੀ ਪਰ ਫਿਰ ਬੱਦਲਵਾਈ ਦੇਖਣ ਨੂੰ ਮਿਲੀ। ਹਾਲਾਂਕਿ ਪੀ.ਏ.ਯੂ ਮੌਸਮ ਵਿਭਾਗ ਨੇ ਅੱਜ ਦਿਨ ਭਰ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਹੁਣ ਦੇਖਦੇ ਹਾਂ ਕਿ ਦਿਨ ‘ਚ ਮੀਂਹ ਪਵੇਗਾ ਜਾਂ ਨਹੀਂ ਜੇਕਰ ਬਾਰਿਸ਼ ਹੁੰਦੀ ਹੈ ਤਾਂ ਦਿਨ ਦੇ ਤਾਪਮਾਨ ‘ਚ ਗਿਰਾਵਟ ਆਵੇਗੀ। ਇਸ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੀ ਹੈ।
ਪੀ.ਏ.ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਤੋਂ ਲਗਾਤਾਰ ਲੋ ਪ੍ਰੈਸ਼ਰ ਏਰੀਆ ਬਣ ਰਿਹਾ ਸੀ। ਸ਼ਨੀਵਾਰ ਨੂੰ ਡਬਲ ਲੋ ਪ੍ਰੈਸ਼ਰ ਏਰੀਆ ਬਣਿਆ, ਜਿਸ ਕਾਰਨ ਬਾਰਿਸ਼ ਹੋਈ। 6 ਜਨਵਰੀ ਤੱਕ ਇੰਝ ਹੀ ਬੱਦਲ ਛਾਏ ਰਹਿਣਗੇ ਅਤੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੇਗੀ। 7 ਜਨਵਰੀ ਤੋਂ ਮੌਸਮ ਸਾਫ ਹੋਵੇਗਾ ਅਤੇ ਫਿਰ ਤੋਂ ਰਾਤ ਦਾ ਤਾਪਮਾਨ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੇ ਚੱਲਦੇ ਠੰਡ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਦੇਖੋ–