weather forecast sunnyday rain: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਪਲ-ਪਲ ਮਿਜਾਜ਼ ਬਦਲ ਰਿਹਾ ਹੈ, ਜਿਸ ਦੇ ਚੱਲਦਿਆਂ ਵੀਰਵਾਰ ਨੂੰ ਮਹਾਨਗਰ ‘ਚ ਮੌਸਮ ਦੇ ਮਿਜਾਜ਼ ਬਦਲਣ ਤੋਂ ਬਾਅਦ ਇਕੋ ਦਮ ਬੱਦਲ ਛਾਅ ਗਏ, ਇੰਨਾ ਹੀ ਨਹੀਂ ਇਸ ਤੋਂ ਬਾਅਦ ਬਾਰਿਸ਼ ਵੀ ਹੋਈ ਜਿਸ ਨਾਲ ਠੰਡ ਇਕੋ ਦਮ ਵੱਧ ਗਈ ਪਰ ਅੱਜ ਭਾਵ ਸ਼ੁੱਕਰਵਾਰ ਨੂੰ ਸਵੇਰਸਾਰ ਧੁੱਪ ਨਿਕਲਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਸਵੇਰਸਾਰ ਸਾਢੇ 8ਵਜੇ ਕਾਫੀ ਚਮਕਦਾਰ ਧੁੱਪ ਦੇਖਣ ਨੂੰ ਮਿਲੀ ਇੰਨਾ ਹੀ ਨਹੀਂ ਸਵੇਰਸਾਰ ਤਾਪਮਾਨ 8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਧੁੱਪ ਨਿਕਲੇਗੀ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਦਿਨ ਦੇ ਕੁਝ ਸਮੇਂ ਦੌਰਾਮ ਮੌਸਮ ਸਾਫ ਰਿਹਾ ਪਰ ਇਸ ਤੋਂ ਬਾਅਦ ਫਿਰ ਮੌਸਮ ਨੇ ਕਰਵਟ ਲੈ ਲਈ। ਇਸ ਦੇ ਚੱਲਦਿਆਂ ਦੁਪਹਿਰ ਸਾਢੇ 3ਵਜੇ ਲੁਧਿਆਣਾ ਸ਼ਹਿਰ ‘ਚ ਬਾਰਿਸ਼ ਸ਼ੁਰੂ ਹੋ ਗਈ। ਦੇਰ ਸ਼ਾਮ ਤੱਕ 5.8 ਮਿਲੀਮੀਟਰ ਤੱਕ ਬਾਰਿਸ਼ ਰਿਕਾਰਡ ਕੀਤੀ ਗਈ। ਬਾਰਿਸ਼ ਤੋਂ ਬਾਅਦ ਠੰਡ ਇਕੋ ਦਮ ਫਿਰ ਵੱਧ ਗਈ। ਮਹਾਨਗਰ ‘ਚ ਘੱਟੋ ਘੱਟ ਤਾਪਮਾਨ 10.7 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 21.5 ਡਿਗਰੀ ਸੈਲਸੀਅਸ ਰਿਕਾਰਡ ਕੀਤੀ ਗਈ।
ਇਹ ਵੀ ਦੇਖੋ–