weather forecast temperature drops: ਲੁਧਿਆਣਾ (ਤਰਸੇਮ ਭਾਰਦਵਾਜ)- ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ‘ਚ ਬਾਰਿਸ਼ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਮੌਸਮ ਨੇ ਵੱਖ-ਵੱਖ ਰੂਪ ਦਿਖਾ ਕੇ ਲੋਕਾਂ ਨੂੰ ਠੰਡ ਨਾਲ ਕੰਬਣ ਲਈ ਮਜ਼ਬੂਰ ਕਰ ਦਿੱਤਾ ਹੈ ਸਵੇਰਸਾਰ ਸੰਘਣੇ ਕੋਹਰੇ ਨੇ ਲੋਕਾਂ ਦੀਆਂ ਜਿੱਥੇ ਮੁਸ਼ਕਿਲਾਂ ਵਧਾਈਆਂ, ਉੱਥੇ ਹੀ ਦੁਪਹਿਰ ਤੋਂ ਬਾਅਦ ਪੰਜਾਬ ਦੇ ਲੁਧਿਆਣਾ, ਮੋਗਾ, ਪਟਿਆਲਾ, ਫਰੀਦਕੋਟ ਸਮੇਤ ਮਾਲਵਾ ਦੇ ਕੁਝ ਇਲਾਕਿਆਂ ‘ਚ ਸ਼ਾਮ 6 ਵਜੇ ਤੋਂ ਬਾਅਦ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਠੰਡ ਹੋਰ ਵੱਧ ਗਈ ਹੈ। ਇਸ ਦੇ ਨਾਲ ਹੀ ਲੁਧਿਆਣਾ ‘ਚ ਵੀ ਘੱਟੋ ਘੱਟ ਤਾਪਮਾਨ 4.2 ਡਿਗਰੀ ਅਤੇ ਵੱਧ ਤੋਂ ਵੱਧ 18.0 ਡਿਗਰੀ ਦਰਜ ਕੀਤਾ ਗਿਆ।
ਪੀ.ਏ ਯੂ ਦੇ ਖੇਤੀਬਾੜੀ ਵਿਗਿਆਨਿਕਾਂ ਦੇ ਮੁਤਾਬਕ ਬਾਰਿਸ਼ ਦੇ ਲਈ ਫਾਇਦੇਮੰਦ ਹੋਵੇਗੀ। ਇਸ ਦੇ ਨਾਲ ਮੌਸਮ ਮਾਹਰਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੋਮਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੱਦਲ ਛਾਏ ਰਹਿ ਸਕਦੇ ਹਨ। ਕੁਝ ਥਾਵਾਂ ‘ਤੇ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਬਾਅਦ 29 ਤੋਂ 31 ਦਸੰਬਰ ਤੱਕ ਸਵੇਰੇ ਅਤੇ ਸ਼ਾਮ ਦੇ ਸਮੇਂ ਕੋਹਰਾ ਪਵੇਗਾ ਜਦਕਿ ਦਿਨ ‘ਚ ਮੌਸਮ ਸਾਫ ਰਹੇਗਾ। ਨਵੇਂ ਸਾਲ ਦੀ ਸ਼ੁਰੂਆਤ ਸੰਘਣੇ ਕੋਹਰੇ ਨਾਲ ਹੋਵੇਗੀ।
ਇਹ ਵੀ ਦੇਖੋ–