weather forecast winter incresed: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਅੱਜ ਸਵੇਰਸਾਰ ਵੀ ਕੜਾਕੇ ਦੀ ਠੰਡ ਰਹੀ ਹੈ। ਸਵੇਰ 8 ਵਜੇ ਤਾਪਮਾਨ 7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਘੱਟੋ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਪਿਛਲੇ ਇਕ ਹਫਤੇ ਦੇ ਮੁਕਾਬਲੇ ਠੰਡ ਥੋੜੀ ਘੱਟ ਮਹਿਸੂਸ ਹੋਈ ਕਿਉਂਕਿ ਹਵਾ ਬੰਦ ਸੀ। ਸਵੇਰੇ-ਸਵੇਰੇ ਹਲਕੀ ਧੁੰਦ ਵੀ ਰਹੀ ਅਤੇ ਲਗਭਗ ਸਾਢੇ 8 ਵਜੇ ਧੁੱਪ ਨਿਕਲ ਆਈ ਸੀ, ਜਿਸ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਪੀ.ਏ.ਯੂ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਦਿਨ ‘ਚ ਚੰਗੀ ਧੁੱਪ ਨਿਕਲੇਗੀ ਅਤੇ ਮੌਸਮ ਸਾਫ ਰਹੇਗੀ। ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ਤੱਕ ਸੰਘਣਾ ਕੋਹਰਾ ਛਾਇਆ ਰਹਿਣ ਦੀ ਸੰਭਾਵਨਾ ਹੈ। 24 ਦਸੰਬਰ ਤੱਕ ਸਵੇਰੇ ਸੰਘਣਾ ਕੋਹਰਾ ਛਾਇਆ ਰਹੇਗਾ, ਜਿਸ ਨਾਲ ਵਿਜ਼ੀਬਿਲਟੀ ਵੀ ਘੱਟ ਰਹੇਗੀ।
ਦੱਸਣਯੋਗ ਹੈ ਕਿ ਆਮ ਤੌਰ ਤੇ ਦਸੰਬਰ ਦੇ ਤੀਜੇ ਹਫਤੇ ‘ਚ ਘੱਟੋ-ਘੱਟ ਤਾਪਮਾਨ ਸਾਧਾਰਨ ਤੌਰ ‘ਤੇ 6.5 ਡਿਗਰੀ ਰਹਿੰਦਾ ਹੈ। ਪਿਛਲੇ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ ਸਾਧਾਰਨ ਤੋਂ 4 ਡਿਗਰੀ ਘੱਟ ਸੀ। ਹੁਣ ਆਉਣ ਵਾਲੇ 2-3 ਦਿਨਾਂ ਤੱਕ ਠੰਡ ਰਹੇਗੀ ਅਤੇ ਘੱਟੋ ਘੱਟ ਤਾਪਮਾਨ ‘ਚ ਵੀ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ ਕੋਹਰਾ ਪੈਣ ਦੀ ਸੰਭਾਵਨਾ ਹੈ।
ਇਹ ਵੀ ਦੇਖੋ–