weather light fog bright sunshine: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਸਵੇਰਸਾਰ ਹਲਕੀ ਧੁੰਦ ਛਾਈ। ਸਵੇਰੇ ਲਗਭਗ 6 ਵਜੇ ਧੁੰਦ ਦੇ ਕਾਰਨ ਵਿਜ਼ੀਬਿਲਟੀ ਘੱਟ ਰਹੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਰਅਸਲ ਲਗਭਗ ਸਵੇਰੇ ਸਾਢੇ 7 ਵਜੇ ਤੋਂ ਸੂਰਜ ਨਿਕਲਣ ਤੋਂ ਬਾਅਦ ਤੇਜ਼ ਧੁੱਪ ਚੜ ਗਈ। ਸਵੇਰੇ ਪੌਣੇ 9 ਵਜੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਪੀ.ਏ.ਯੂ ਮੌਸਮ ਵਿਭਾਗ ਦੀ ਮੁਖੀ ਡਾ.ਪ੍ਰਭਜੋਤ ਕੌਰ ਮੁਤਾਬਕ ਆਉਣ ਵਾਲੇ 2 ਦਿਨਾਂ ਦੌਰਾਨ ਮੌਸਮ ਸਾਫ ਰਹੇਗਾ। 4 ਦਸੰਬਰ ਤੋਂ ਹਲਕੇ ਬੱਦਲ ਛਾ ਸਕਦੇ ਹਨ। ਡਾ.ਪ੍ਰਭਜੋਤ ਕੌਰ ਮੁਤਾਬਕ ਦਸੰਬਰ ਦੇ ਦੂਜੇ ਹਫਤੇ ਤੋਂ ਰਾਤ ਦਾ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਵੇਗਾ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਠੰਡ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਨੇੜੇ ਚੱਲ ਰਿਹਾ ਹੈ। ਅਗਲੇ ਹਫਤੇ ਤੱਕ ਇਹ ਘਟ ਕੇ 4 ਤੋਂ 6 ਡਿਗਰੀ ਸੈਲਸੀਅਸ ਤੱਕ ਆ ਸਕਦਾ ਹੈ। ਦੱਸ ਦੇਈਏ ਕਿ ਇਸ ਵਾਰ ਨਵੰਬਰ ਮਹੀਨੇ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਠੰਡ ਪੈ ਰਹੀ ਹੈ।
ਦੱਸਣਯੋਗ ਹੈ ਕਿ ਦਿਨ ਅਤੇ ਰਾਤ ਦਾ ਤਾਪਮਾਨ ਕਾਫੀ ਹੇਠਾ ਆਇਆ ਹੈ। 21 ਨਵੰਬਰ ਨੂੰ ਤਾਂ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਅਜਿਹਾ ਲਗਭਗ 40 ਸਾਲ ਬਾਅਦ ਹੋਇਆ ਸੀ ਫਿਰ ਇਸ ਤੋਂ ਬਾਅਦ 22 ਨਵੰਬਰ ਨੂੰ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਇਸ ਦੇ ਨਾਲ ਕੁਝ ਲੋਕ ਇਸ ਮੌਸਮ ਦਾ ਆਨੰਦ ਸ਼ਹਿਰ ਦੀਆਂ ਪਾਰਕਾਂ ਅਤੇ ਸੁਖਨਾ ਲੇਕ ‘ਤੇ ਬੋਟਿੰਗ ਕਰ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅੱਜ ਸ਼ਹਿਰ ਦੀਆਂ ਸੜਕਾਂ ‘ਤੇ ਜਾਮ ਦੀ ਸਥਿਤੀ ਘੱਟ ਹੈ। ਇਸ ਦੇ ਨਾਲ ਹੀ ਭਾਵੇਂ ਦਿਨ ‘ਚ ਤੇਜ਼ ਧੁੱਪ ਨਿਕਲੀ ਹੋਈ ਹੈ ਪਰ ਪਹਾੜਾਂ ‘ਚ ਹੋ ਰਹੀ ਬਰਫਬਾਰੀ ਅਤੇ ਉੱਥੋ ਸ਼ਹਿਰ ਵੱਲ ਚੱਲ ਰਹੀ ਹਵਾ ਦੇ ਕਾਰਨ ਹੁਣ ਸਵੇਰ ਅਤੇ ਸ਼ਾਮ ਦੇ ਸਮੇਂ ਠੰਡ ਵਧੀ ਹੋਈ ਹੈ।
ਇਹ ਵੀ ਦੇਖੋ–