website launch families martyred farmers: ਲੁਧਿਆਣਾ (ਤਰਸੇਮ ਭਾਰਦਵਾਜ)-ਹੱਕੀ ਮੰਗਾ ਨੂੰ ਲੈ ਕੇ ਕਿਸਾਨਾਂ ਵੱਲੋ ਕੇਂਦਰ ਦੀ ਸਰਕਾਰ ਖਿਲਾਫ ਪਿਛਲੇ ਦੋ ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਕਿ ਜਨਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਅੰਦੋਲਨ ‘ਚ ਸੰਘਰਸ਼ ਕਰ ਰਹੇ 200 ਤੋਂ ਵੱਧ ਕਿਸਾਨ ਆਪਣੀ ਕੁਰਬਾਨੀਆ ਦੇ ਚੁੱਕੇ ਹਨ।ਉਹਨਾਂ ਸ਼ਹੀਦਾਂ ਦੇ ਪਰਿਵਾਰਾ ਦੀ ਸਾਂਭ ਸੰਭਾਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਪ੍ਰੋਗਰਾਮ ਦੀ ਪ੍ਰਧਾਨਗੀ 5 ਵਾਈਸ ਚਾਂਸਲਰਾਂ ਨੇ ਕੀਤੀ। ਇਸ ਮੌਕੇ ਆਤਮ ਪਰਗਾਸ ਸੋਸ਼ਲ ਵੈੱਲਫੇਅਰ ਕੌਂਸਲ ਵੱਲੋਂ ਵਿਸ਼ੇਸ਼ ਵੈਬਸਾਈਟ www.atampargas.org ਰਿਲੀਜ਼ ਕੀਤੀ ਗਈ, ਜਿਸਦਾ ਸਮਾਗਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਮੇਟੀ ਹਾਲ ‘ਚ ਕੀਤਾ ਗਿਆ।
ਇਸ ਵਿਸ਼ੇਸ਼ ਸਮਾਗਮ ‘ਚ ਪੀ.ਏ.ਯੂ. ਦੇ ਸਾਬਕਾ ਵਾਇਸ ਚਾਂਸਲਰ ਡਾਕਟਰ ਕਿਰਪਾਲ ਸਿੰਘ, ਡਾਕਟਰ ਉਪ ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ ਡਾਕਟਰ ਇੰਦਰਜੀਤ ਸਿੰਘ, ਡਾਕਟਰ ਐੱਸ.ਪੀ ਸਿੰਘ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਡਾਕਟਰ ਮਨਜੀਤ ਸਿੰਘ ਕੰਗ ਸਾਬਕਾ ਉਪਕੁਲਪਤੀ ਪੀ.ਏ.ਯੂ, ਡਾਕਟਰ ਗੁਰਸਰਨ ਸਿੰਘ ਸਾਬਕਾ ਉਪਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਇਸ ਤੋਂ ਇਲਾਵਾ ਡਾਕਟਰ ਵਰਿੰਦਰਪਾਲ ਸਿੰਘ ਅਤੇ ਪੀ.ਏ.ਯੂ ਦੇ ਮਾਹਰ ਵਿਗਿਆਨੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਪੀ.ਏ.ਯੂ ਦੇ ਸਾਬਕਾ ਉਪਕੁਲਪਤੀ ਡਾਕਟਰ ਕਿਰਪਾਲ ਸਿੰਘ ਔਲਖ ਨੇ ਕਿਸਾਨੀ ਸੰਘਰਸ਼ ‘ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਆਤਮਾ ਪਰਗਾਸ ਸੋਸ਼ਲ ਵੈਲਫੇਅਰ ਕੌਂਸਲ ਦੇ ਉੱਦਮ ਦੀ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇ ਕੇਦਰ ਦੀ ਸਰਕਾਰ ਨੇ ਕਾਨੂੰਨੀ ਮਾਹਿਰਾਂ ਨਾਲ ਕਾਨੂੰਨ ਬਣਾਉਣ ਤੋਂ ਪਹਿਲਾ ਕੋਈ ਗੱਲਬਾਤ ਕੀਤੀ ਹੁੰਦੀ ਤਾਂ ਸਾਇਦ ਇਹ ਨੌਬਤ ਨਾ ਆਉਂਦੀ ,ਕੌਮਾਤਰੀ ਸਨਮਾਨ ਵਾਪਸ ਕਰਨ ਵਾਲੇ ਪੀ ਏ ਯੂ ਦੇ ਡਾਕਟਰ ਵਰਿੰਦਰਪਾਲ ਸਿੰਘ ਨੇ ਵੀ ਆਪਣੇ ਦਿਲ ਦੇ ਵਲਵਲਏ ਪੇਸ਼ ਕਰਦੇ ਹੋਏ ਅਤੇ ਸ਼ਹੀਦ ਪਰਿਵਾਰਾ ਦੀ ਮਦਦ ਕਰਨ ਦੀ ਗੱਲ ਕੀਤੀ।ਆਤਮਾ ਪਰਗਾਸ ਕੌਂਸਲ ਦੇ ਚੇਅਰਮੈਨ ਅਤੇ ਸੋਸ਼ਲ ਸਾਇਟਿਸਟ ਡਾ. ਵਰਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਭਾਰਤੀ ਜਨ ਅੰਦੋਲਨ ‘ਚ ਸ਼ਹੀਦ ਹੋਏ ਸਾਰੇ ਕਿਸਾਨਾਂ ਨੂੰ ਇਸ ਵੈੱਬਸਾਈਟ ‘ਤੇ ਰਜਿਸਟਰ ਕੀਤਾ ਜਾਵੇਗਾ। ਹਰ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਵਿਸ਼ੇਸ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਜਰੂਰਤਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਹਰ ਸੰਭਵ ਮਦਦ ਕਰਨ ਦੇ ਯਤਨ ਕੀਤੇ ਜਾਣਗੇ।
ਇਹ ਵੀ ਦੇਖੋ—