website launch ngos expo: ਲੁਧਿਆਣਾ (ਤਰਸੇਮ ਭਾਰਦਵਾਜ)- ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ www.cityneeds.info ਨਾਮ ਦੀ ਇੱਕ ਵੈਬਸਾਈਟ ਲਾਂਚ ਕੀਤੀ, ਜਿਸ ਰਾਹੀਂ ਇੱਕ ਆਨਲਾਈਨ ਪਲੇਟਫਾਰਮ ‘ਤੇ ਲੋਕਲ ਐਨ.ਜੀ.ਓਜ਼. ਦੇ ਸੰਭਾਵਿਤ ਵਲੰਟੀਅਰਾਂ, ਦਾਨੀਆਂ, ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜਿਆ ਜਾ ਸਕੇ। ਵੈਬਸਾਈਟ ਨੂੰ ਬਣਾਉਣ ਵਾਲਿਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੈਬਸਾਈਟ ਦਾ ਮੁੱਖ ਉਦੇਸ਼ ਲੁਧਿਆਣਾ ਦੀਆਂ ਭਰੋਸੇਮੰਦ ਐਨ.ਜੀ.ਓਜ਼. ਦੀ ਸਹੂਲਤ ਅਤੇ ਉਨ੍ਹਾਂ ਦੇ ਚੰਗੇ ਕੰਮ ਨੂੰ ਜਾਰੀ ਰੱਖਣ ਲਈ ਢੁੱਕਵੇਂ ਸਰੋਤ ਜੁਟਾਉਣਾ ਹੈ। ਇਸ ਮੌਕੇ ਉਨ੍ਹਾਂ ਸਥਾਨਕ ਵਸਨੀਕ ਰਾਧਿਕਾ ਜੈਤਵਾਨੀ ਅਤੇ ਸ੍ਰਿਸ਼ਟੀ ਜੈਤਵਾਨੀ ਦੁਆਰਾ ਤਿਆਰ ਕੀਤਾ ਇਕ ਵੀਡੀਓ ਗੀਤ ਵੀ ਜਾਰੀ ਕੀਤਾ, ਜੋ ਲੁਧਿਆਣਾ ‘ਚ ਕੰਮ ਕਰ ਰਹ ਵੱਖ-ਵੱਖ ਐਨ.ਜੀ.ਓਜ਼ ਦੇ ਕੰਮਾਂ ਨੂੰ ਦਰਸਾਉਂਦਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਦਾ ਵਸਨੀਕਾਂ ਦੀ ਭਲਾਈ ਲਈ ਐਨ.ਜੀ.ਓ. ਐਕਸਪੋ ਦੇ ਆਯੋਜਨ ਦੇ ਵਿਚਾਰ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 27 ਫਰਵਰੀ ਨੂੰ ਨਹਿਰੂ ਰੋਜ਼ ਗਾਰਡਨ ਵਿਖੇ ਵਿਸ਼ਵ ਐਨ.ਜੀ.ਓ. ਦਿਵਸ ਮਨਾਉਣ ਲਈ ਪੰਜਾਬ ‘ਚ ਇਕ ਪਹਿਲੀ ਐਨ.ਜੀ.ਓ. ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ‘ਚ ਆਪਣੇ ਪ੍ਰੋਜੈਕਟਾਂ ਅਤੇ ਪਹਿਲਕਦਮਿਆਂ ਨੂੰ ਪ੍ਰਦਰਸ਼ਤ ਕਰਨ ਲਈ 40 ਤੋਂ ਵੱਧ ਸਥਾਨਕ ਐਨ.ਜੀ.ਓਜ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਉੱਦਮੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਐਕਸਪੋ ਦਾ ਮੁੱਖ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵਸਨੀਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਐਨ.ਜੀ.ਓ. ਕਿਸ ਖੇਤਰ ‘ਚ ਕੰਮ ਕਰ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੇਲੇ ਦੌਰਾਨ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ‘ਬੇਟੀ ਬਚਾਓ ਬੇਟੀ ਪੜਾਓ’, ਹੁਨਰ ਵਿਕਾਸ, ਘਰ ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਆਦਿ ਦੇ ਸਟਾਲ ਵੀ ਸਥਾਪਤ ਕਰੇਗਾ।
ਉਨ੍ਹਾਂ ਲੁਧਿਆਣਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਰਜ਼ੀ ਨਾਲ ਸਬੰਧਤ ਐਨ.ਜੀ.ਓ. ਦਾ ਦੌਰਾ ਕਰਨ ਅਤੇ ਉਨ੍ਹਾਂ ਨਾਲ ਜੁੜਨ। ਉਨ੍ਹਾਂ ਕਿਹਾ ਕਿ ਉਹ ਸਮਾਗਮ ‘ਚ ਕਿਤਾਬਾਂ, ਕੱਪੜੇ, ਬਰਤਨ, ਕਰਿਆਨਾ ਅਤੇ ਦਵਾਈਆਂ ਦਾਨ ਕਰਨ ਤੋਂ ਇਲਾਵਾ ਮੇਲੇ ਦੌਰਾਨ ਖੂਨਦਾਨ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ਦਾ ਉਦੇਸ਼ ਸਾਡੇ ਸਮਾਜ ਵਿੱਚ ਸਕਾਰਾਤਮਕਤਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਉਨ੍ਹਾਂ ਦੇ ਪ੍ਰੋਜੈਕਟਾਂ ਵਿੱਚ ਸ਼ਸ਼ਕਤੀਕਰਨ ਅਤੇ ਸਮਾਜਿਕ ਉੱਦਮ ਨੂੰ ਉਤਸ਼ਾਹਤ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।ਉਨ੍ਹਾਂ ਨੇ ਦੱਸਿਆ ਕਿ ਐਨ.ਜੀ.ਓ. ਐਕਸਪੋ ਦੀ ਯੋਜਨਾ ਇਸ ਢੰਗ ਨਾਲ ਬਣਾਈ ਗਈ ਹੈ ਕਿ ਸਮਾਜ ਦੇ ਹਰ ਵਰਗ ਲਈ ਕੁਝ ਨਾ ਕੁਝ ਹੋਵੇ ਭਾਵੇਂ ਉਹ ਬੱਚੇ, ਔਰਤਾਂ, ਬਜ਼ੁਰਗ, ਨੌਜਵਾਨ, ਜੋ ਸਾਰੇ ਆਪਣੀ ਪਸੰਦ ਨਾਲ ਭਰੋਸੇਯੋਗ ਐਨ.ਜੀ.ਓ ਚੁਣ ਕੇ ਆਪਣੀ ਪਸੰਦ ਦੇ ਖੇਤਰ ਲਈ ਦਾਨ ਜਾਂ ਸਹਿਯੋਗ ਕਰ ਸਕਦੇ ਹਨ।
ਇਹ ਵੀ ਦੇਖੋ–