west bengal police ludhiana: ਲੁਧਿਆਣਾ (ਤਰਸੇਮ ਭਾਰਦਵਾਜ)- ਕੁਝ ਦਿਨ ਪਹਿਲਾਂ ਦੁਗਰੀ ਰੋਡ ‘ਤੇ ਸਥਿਤ ਮੁਥੂਟ ਫਾਇਨਾਂਸ ਕੰਪਨੀ ‘ਚ 15 ਕਰੋੜ ਸੋਨੇ ਦੀ ਡਕੈਤੀ ਮਾਮਲੇ ‘ਚ ਜਾਂਚ ਲਈ ਪੱਛਮੀ ਬੰਗਾਲ ਦੀ ਟੀਮ ਸੋਮਵਾਰ ਨੂੰ ਲੁਧਿਆਣਾ ਪਹੁੰਚੀ। ਟੀਮ ਵੱਲੋਂ ਵਾਰਦਾਤ ਵਾਲੀ ਥਾਂ ਦੇਖੀ ਗਈ। ਅੱਜ ਭਾਵ ਮੰਗਲਵਾਰ ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ ਜਦਕਿ ਦੋਸ਼ੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਜਦਕਿ ਫਰਾਰ ਦੋਸ਼ੀਆਂ ਦਾ ਹੁਣ ਤੱਕ ਪੁਲਿਸ ਨੂੰ ਸੁਰਾਗ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਮੁਥੂਟ ਫਾਇਨਾਸ ਕੰਪਨੀ ‘ਚ ਲੁਟੇਰਿਆਂ ਦੁਆਰਾਂ ਹਥਿਆਰਾਂ ਦੇ ਜ਼ੋਰ ‘ਤੇ 15 ਕਰੋੜ ਰੁਪਏ ਦਾ ਸੋਨਾ ਲੁੱਟਿਆ ਗਿਆ ਸੀ। ਇਨ੍ਹਾਂ ਨੂੰ ਭੱਜਦੇ ਹੋਏ ਲੋਕਾਂ ਨੇ ਫੜ੍ਹ ਲਿਆ , ਜਿਸ ਦੇ ਚੱਲਦਿਆੰ 3 ਦੋਸ਼ੀ ਰੋਸ਼ਨ, ਸੌਰਵ ਅਤੇ ਸੁਰਜੀਤ ਫੜੇ ਗਏ ਜਦਕਿ 3 ਦੋਸ਼ੀ ਹਾਲੇ ਵੀ ਫਰਾਰ ਦੱਸੇ ਜਾ ਰਹੇ ਹਨ । ਦੋਸ਼ੀਆਂ ਦੁਆਰਾ ਪੱਛਮੀ ਬੰਗਾਲ ‘ਚ ਵੀ ਵਾਰਦਾਤਾਂ ਕਰਨ ਦੇ ਚੱਲਦਿਆਂ ਟੀਮ ਲੁਧਿਆਣਾ ਉਨ੍ਹਾਂ ਤੋਂ ਪੁੱਛਗਿੱਛ ਕਰਨ ਪਹੁੰਚੀ ਹੈ।
ਸੀ.ਆਈ.ਏ. ਸਟਾਫ ਇੰਚਾਰਜ ਐੱਸ.ਐੱਚ.ਓ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਬੰਗਾਲ ਦੀ ਟੀਮ ਦੇ 2 ਮੁਲਾਜ਼ਮ ਲੁਧਿਆਣਾ ਪਹੁੰਚੇ ਹਨ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।