wheel truck stuck ferozepur road: ਸਮਾਰਟ ਸਿਟੀ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਦੇ ਵਿਕਾਸ ਦੀਆਂ ਪੋਲਾਂ ਉਦੋ ਖੁੱਲਦੀਆਂ ਨੇ ਜਦੋਂ ਇੱਥੇ ਕੋਈ ਹਾਦਸਾ ਵਾਪਰਦਾ ਹੈ। ਅਜਿਹਾ ਹੀ ਇਕ ਵਾਰ ਫਿਰ ਮਾਮਲਾ ਇੱਥੇ ਦੇ ਫਿਰੋਜਪੁਰ ਰੋਡ ਤੋਂ ਸਾਹਮਣੇ ਆਇਆ, ਜਿੱਥੇ ਸਰਕਟ ਹਾਊਸ ਕੋਲ ਟਰੱਕ ਦਾ ਚੱਕਾ ਸੜਕ ‘ਚ ਧੱਸਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪਰ ਲੰਬਾ ਟ੍ਰੈਫਿਕ ਜਾਮ ਜਰੂਰ ਲੱਗ ਗਿਆ। ਇਸ ਦੌਰਾਨ ਟਰੱਕ ਡਰਾਈੲਰ ਸਮੇਤ ਹੋਰ ਲੋਕਾਂ ਨੇ ਛਾਲਾਂ ਮਾਰ ਕੇ ਜਾਨ ਬਚਾਈ ਅਤੇ ਪਿੱਛੇ ਆ ਰਹੀਆਂ ਗੱਡੀਆਂ ਨੂੰ ਤਰੁੰਤ ਰੋਕਿਆ। ਦੱਸ ਦੇਈਏ ਕਿ ਇਹ ਹਾਦਸਾ ਅੱਜ ਸਵੇਰੇ ਵਾਪਰਿਆ।

ਜਦੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਮੌਕੇ ‘ਤੇ ਪੀ.ਸੀ.ਆਰ ਪਹੁੰਚੀ ਪਰ ਟਰੱਕ ਕੱਢਣ ਦੀਆਂ ਤਮਾਮ ਕੋਸ਼ਿਸ਼ਾਂ ਨਾਕਾਫੀ ਸਾਬਤ ਹੋਈ। ਕਾਫੀ ਦੇਰ ਬਾਅਦ ਟਰੱਕ ’ਚ ਲੱਦੇ ਸਮਾਨ ਨੂੰ ਅਨਲੋਡ ਕੀਤਾ ਗਿਆ ਅਤੇ ਉਸ ਤੋਂ ਬਾਅਦ ਟਰੱਕ ਨੂੰ ਕਰੇਨ ਦੀ ਮਦਦ ਨਾਲ ਬਾਹਰ ਖਿਚਿਆ ਗਿਆ। ਇਸ ਦੌਰਾਨ ਟ੍ਰੈਫਿਕ ‘ਚ ਫਸੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।






















