winter season fog khanna: ਲੁਧਿਆਣਾ (ਤਰਸੇਮ ਭਾਰਦਵਾਜ)-ਜਿਵੇਂ ਹੀ ਸਰਦੀ ਦੀ ਰੁੱਤ ਦਾ ਸੀਜ਼ਨ ਨੇੜੇ ਆ ਰਿਹਾ ਹੈ, ਉਵੇਂ ਹੀ ਹੁਣ ਤੋਂ ਮੌਸਮ ਨੇ ਵੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਤਾਜ਼ਾ ਜਾਣਕਾਰੀ ਪੰਜਾਬ ਦੇ ਖੰਨਾ ਸ਼ਹਿਰ ‘ਚ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਸਵੇਰਸਾਰ ਹੀ ਕਾਫੀ ਧੁੰਦ ਦੇਖੀ ਗਈ। ਇੰਨਾ ਹੀ ਲੋਕਾਂ ਨੂੰ ਵਾਹਨਾਂ ਦੀਆਂ ਦਿਨ ਵੇਲੇ ਹੀ ਲਾਈਟਾਂ ਜਗਾਉਣੀਆਂ ਪਈਆਂ। ਮਿਲੀ ਜਾਣਕਾਰੀ ਮੁਤਾਬਕ ਬੀਤੀ ਸਵੇਰ ਖੰਨਾ ਸਮੇਤ ਨੇੜੇ ਦੇ ਇਲਾਕਿਆਂ ‘ਚ ਧੁੰਦ ਪੈਣ ਨਾਲ ਲੋਕਾਂ ਨੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਮਹਿਸੂਸ ਕਰਨ ਲੱਗੇ ਪਰ ਜਿਵੇਂ ਦੀ ਸੂਰਜ ਦੀਆਂ ਕਿਰਨਾਂ ਨਿਕਲਣੀਆਂ ਸ਼ੁਰੂ ਹੋਇਆ ਤਾਂ ਤਾਪਮਾਨ ਆਮ ਵਾਂਗ ਹੋ ਗਿਆ। ਇਸ ਤੋਂ ਬਾਅਦ ਦੁਪਹਿਰ ਵੇਲੇ ਪੂਰੀ ਗਰਮੀ ਮਹਿਸੂਸ ਕੀਤੀ ਗਈ।
ਖੰਨਾ ‘ਚ ਸਰਦੀ ਰੁੱਤ ਦੀ ਪਹਿਲੀ ਧੁੰਦ ਦਾ ਨਜ਼ਾਰਾਂ ਵੇਖਣਯੋਗ ਅਤੇ ਮਨਮੋਹਕ ਸੀ। ਇਸ ਦੌਰਾਨ ਖੇਤੀਬਾੜੀ ਮਹਿਕਮੇ ਦੇ ਏ.ਡੀ.ਓ. ਡਾ. ਸਨਦੀਪ ਸਿੰਘ ਨੇ ਦੱਸਿਆ ਹੈ ਕਿ ਭਾਵੇ ਮੌਸਮ ਵਿਭਾਗ ਮੁਤਾਬਕ ਅਜੇ ਤਾਪਮਾਨ ‘ਚ ਵਾਧਾ ਰਹੇਗਾ, ਜੋ ਕਿ ਝੋਨੇ ਦੀ ਅਗੇਤੀ ਫਸਲ ਲਈ ਲਾਹੇਵੰਦ ਹੈ ਅਤੇ ਵੱਧ ਤਾਪਮਾਨ ਦੌਰਾਨ ਫਸਲ ‘ਤੇ ਕਾਲੇ ਤਿੱਖੇ ਹਮਲਾ ਘੱਟ ਹੁੰਦਾ ਹੈ।