women new year gift police station:ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਸਮਾਜ ‘ਚ ਔਰਤਾਂ ਅਤੇ ਬੱਚਿਆਂ ਨੂੰ ਸਖਤ ਮਾਹੌਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਸਗੋਂ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਜਾਵੇਗਾ। ਦਰਅਸਲ ਇਸ ਵਾਰ ਨਵਾਂ ਸਾਲ ਔਰਤਾਂ ਲਈ ਖਾਸ ਰਹੇਗਾ ਕਿਉਂਕਿ ਹੁਣ ਔਰਤਾਂ ਦੀਆਂ ਸ਼ਿਕਾਇਤਾਂ ਦਾ ਜਲਦ ਹੱਲ ਕਰਨ ਲਈ ਨਵੇਂ ਸਾਲ ’ਤੇ 28 ਥਾਣਿਆਂ ’ਚ ਵੂਮੈਨ ਹੈਲਪ ਡੈਸਕ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ’ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਖੁਦ ਨਜ਼ਰ ਰੱਖਣਗੇ ਅਤੇ ਨਾਲ ਦੀ ਨਾਲ ਰੋਜ਼ਾਨਾ ਸ਼ਹਿਰ ’ਚ ਔਰਤਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ ਦਾ ਪਤਾ ਲੱਗਦਾ ਰਹੇਗਾ। ਦੱਸ ਦੇਈਏ ਕਿ 1 ਜਨਵਰੀ, 2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ’ਚ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਉਨ੍ਹਾਂ ਵੱਲੋਂ ਪੁਲਸ ਲਾਈਨ ’ਚ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮ ਔਰਤਾਂ ਨੂੰ ਇਕ ਦਿਨ ਦੀ ਟ੍ਰੇਨਿੰਗ ਦਿੱਤੀ ਗਈ ਹੈ।
ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਮੁਤਾਬਕ ਥਾਣੇ ’ਚ ਹੈਲਪ ਡੈਸਕ ’ਤੇ ਪੁੱਜਦੇ ਹੀ ਔਰਤ ਦੀ ਸ਼ਿਕਾਇਤ ਰਜਿਸਟਰਡ ਕਰ ਕੇ ਪਹਿਲਾਂ ਯੂ.ਆਈ. ਡੀ. ਨੰਬਰ ਲਾਇਆ ਜਾਵੇਗਾ। ਇਸ ਲਈ ਵੱਖ-ਵੱਖ ਪੋਰਟਲ ਸ਼ੁਰੂ ਕੀਤੇ ਜਾ ਰਹੇ ਹਨ। ਚੰਡੀਗੜ੍ਹ ਤੱਕ ਦਫ਼ਤਰ ’ਚ ਬੈਠੇ ਅਧਿਕਾਰੀ ਆਨਲਾਈਨ ਰੋਜ਼ਾਨਾ ਦੀਆਂ ਸ਼ਿਕਾਇਤਾਂ, ਪੁਰਾਣੀਆਂ ਸ਼ਿਕਾਇਤਾਂ ਦੀ ਜਾਂਚ ਦੇ ਸਮੇਂ ਤੋਂ ਇਲਾਵਾ ਕੁਝ ਵੀ ਚੈੱਕ ਕਰ ਸਕਦੇ ਹਨ। ਜੇਕਰ ਕਿਸੇ ਸ਼ਿਕਾਇਤ ਦੀ ਜਾਂਚ ਪੂਰੀ ਹੋਣ ’ਚ ਜ਼ਿਆਦਾ ਸਮਾਂ ਲੱਗ ਰਿਹਾ ਹੈ ਤਾਂ ਜਾਂਚ ਕਰ ਰਹੇ ਮੁਲਾਜ਼ਮ ’ਤੇ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੋਰਟਲ ’ਚ ਜਿਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋਇਆ, ਉਨ੍ਹਾਂ ਦਾ ਵੱਖ ਤੋਂ ਪਤਾ ਲੱਗਦਾ ਰਹੇਗਾ। ਇਸ ਲਈ ਹਰ ਸ਼ਿਕਾਇਤ ਨੂੰ ਜਲਦ ਤੋਂ ਜਲਦ ਹੱਲ ਕਰਨਾ ਜ਼ਰੂਰੀ ਹੋਵੇਗਾ।ਪੁਲਸ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਹੈਲਪ ਡੈਸਕ ’ਤੇ ਬੈਠਣ ਵਾਲੀ ਮੁਲਾਜ਼ਮ ਔਰਤ ਨੂੰ ‘ਮਹਿਲਾ ਮਿੱਤਰ’ ਦਾ ਨਾਮ ਦਿੱਤਾ ਗਿਆ ਹੈ। ਮਹਿਲਾ ਮਿੱਤਰ ਸਵੇਰ 9 ਤੋਂ ਸ਼ਾਮ 6 ਵਜੇ ਤੱਕ ਥਾਣੇ ’ਚ ਮੌਜੂਦ ਰਹੇਗੀ। ਰਾਤ ਸਮੇਂ ਅਮਰਜੈਂਸੀ ’ਚ ਉਨ੍ਹਾਂ ਨੂੰ ਬੁਲਾਇਆ ਜਾ ਸਕੇਗਾ। ਹਰ ਥਾਣੇ ’ਚ 2 ਮਹਿਲਾ ਮਿੱਤਰ ਤਾਇਨਾਤ ਕੀਤੀਆਂ ਗਈਆਂ ਹਨ।
ਇਹ ਵੀ ਦੇਖੋ–